ਭ੍ਰਿਸ਼ਟਾਚਾਰ ਦੇ ਮਾਮਲੇ ’ਚ CBI ਦਾ ਵੱਡਾ ਐਕਸ਼ਨ, 5 ਰੇਲਵੇ ਅਧਿਕਾਰੀ ਗ੍ਰਿਫਤਾਰ
Wednesday, Feb 19, 2025 - 10:03 PM (IST)

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਵਿਭਾਗੀ ਪ੍ਰੀਖਿਆ ਵਿਚ ਉਮੀਦਵਾਰਾਂ ਨੂੰ ਲਾਭ ਪਹੁੰਚਾਉਣ ਲਈ ਰਿਸ਼ਵਤ ਲੈਣ ਦੇ ਦੋਸ਼ ਹੇਠ 5 ਰੇਲਵੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੀ. ਬੀ. ਆਈ. ਦੇ ਬੁਲਾਰੇ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ ਗੁਜਰਾਤ ਦੇ ਵਡੋਦਰਾ ਸਮੇਤ 11 ਥਾਵਾਂ ’ਤੇ ਮਾਰੇ ਗਏ ਛਾਪਿਆਂ ਦੌਰਾਨ 650 ਗ੍ਰਾਮ ਸੋਨਾ ਅਤੇ 5 ਲੱਖ ਰੁਪਏ ਨਕਦ ਜ਼ਬਤ ਕੀਤੇ ਹਨ।
ਅਧਿਕਾਰੀਆਂ ਮੁਤਾਬਕ ਸੀ. ਬੀ. ਆਈ. ਵਡੋਦਰਾ ’ਚ ਸੀਨੀਅਰ ਡਵੀਜ਼ਨਲ ਪਰਸੋਨਲ ਅਫਸਰ ਵਜੋਂ ਤਾਇਨਾਤ 2008 ਬੈਚ ਦੇ ਆਈ. ਆਰ. ਪੀ. ਐੱਸ. ਅਧਿਕਾਰੀ ਸੁਨੀਲ ਬਿਸ਼ਨੋਈ, ਡਵੀਜ਼ਨਲ ਪਰਸੋਨਲ ਅਫਸਰ ਵਜੋਂ ਤਾਇਨਾਤ 2018 ਬੈਚ ਦੇ ਆਈ. ਆਰ. ਪੀ. ਐੱਸ. ਅਧਿਕਾਰੀ ਅੰਕੁਸ਼ ਵਾਸਨ, ਮੁੰਬਈ ਦੇ ਚਰਚਗੇਟ ਵਿਖੇ ਤਾਇਨਾਤ ਡਿਪਟੀ ਚੀਫ਼ ਕਮਰਸ਼ੀਅਲ ਮੈਨੇਜਰ ਸੰਜੇ ਕੁਮਾਰ ਤਿਵਾੜੀ ਅਤੇ ਅਹਿਮਦਾਬਾਦ ਦੇ ਡਵੀਜ਼ਨਲ ਰੇਲਵੇ ਹਸਪਤਾਲ ਵਿਖੇ ਤਾਇਨਾਤ ਡਿਪਟੀ ਸਟੇਸ਼ਨ ਸੁਪਰਡੈਂਟ ਨੀਰਜ ਸਿਨਹਾ ਅਤੇ ਨਰਸਿੰਗ ਸੁਪਰਡੈਂਟ ਦਿਨੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।