ਕੇਂਦਰ ਸ਼ਾਸਤ ਪ੍ਰਦੇਸ਼ J&K ਤੇ ਲੱਦਾਖ ਨੂੰ ਕੇਂਦਰ ਦਾ ਤੋਹਫਾ, ITR ਭਰਨ ਦੀ ਤਰੀਕ ਵਧਾਈ
Thursday, Oct 31, 2019 - 11:11 PM (IST)
![ਕੇਂਦਰ ਸ਼ਾਸਤ ਪ੍ਰਦੇਸ਼ J&K ਤੇ ਲੱਦਾਖ ਨੂੰ ਕੇਂਦਰ ਦਾ ਤੋਹਫਾ, ITR ਭਰਨ ਦੀ ਤਰੀਕ ਵਧਾਈ](https://static.jagbani.com/multimedia/2019_10image_23_11_247713898tax.jpg)
ਨਵੀਂ ਦਿੱਲੀ — ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੇ ਵੀਰਵਾਰ ਨੂੰ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ 'ਚ ਇਨਕਮ ਟੈਕਸ ਰਿਟਰਨ ਭਰਨ ਦੀ ਸਮਾਂ ਮਿਆਦ ਨੂੰ ਵਧਾ ਕੇ 30 ਨਵੰਬਰ ਕਰ ਦਿੱਤਾ ਹੈ।
ਇਨਕਮ ਟੈਕਸ ਵਿਭਾਗ ਲਈ ਨੀਤੀ ਬਣਾਉਣ ਵਾਲੇ ਵਿਭਾਗ ਨੇ ਆਦੇਸ਼ ਜਾਰੀ ਕਰਕੇ ਕਿਹਾ, 'ਜੰਮੂ-ਕਸ਼ਮੀਰ ਦੇ ਕਈ ਵੱਡੇ ਖੇਤਰਾਂ 'ਚ ਇੰਟਰਨੈਟ ਸੇਵਾ ਬੰਦ ਹੋਣ ਦੀਆਂ ਖਬਰਾਂ 'ਤੇ ਵਿਚਾਰ ਕਰਨ ਤੋਂ ਬਾਅਦ ਸੀ.ਬੀ.ਡੀ.
ਟੀ. ਨੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਸਾਰੇ ਸ਼੍ਰੇਣੀਆਂ ਦੇ ਟੈਕਸ ਦੇਣ ਵਾਲਿਆਂ ਅਤੇ ਟੈਕਸ ਆਡਿਟ ਰਿਪੋਰਟ ਜਮਾ ਕਰਨ ਦੀ ਸਮਾਂ ਮਿਆਦ ਨੂੰ ਵਧਾ ਕੇ 30 ਨਵੰਬਰ ਕਰ ਦਿੱਤਾ ਹੈ।'