ਖੇਤ ''ਚ ਇਤਰਾਜ਼ਯੋਗ ਹਾਲਤ ''ਚ ਜਵਾਈ ਨਾਲ ਫੜੀ 8 ਬੱਚਿਆਂ ਦੀ ਮਾਂ ! ਪਰਿਵਾਰ ਦੇ ਉੱਡੇ ਹੋਸ਼
Saturday, May 02, 2026 - 04:21 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਤੋਂ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰਨ ਵਾਲਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਅਛਨੇਰਾ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ 8 ਬੱਚਿਆਂ ਦੀ ਮਾਂ ਆਪਣੇ ਹੀ ਜਵਾਈ ਨਾਲ ਫਰਾਰ ਹੋ ਗਈ ਹੈ, ਜੋ ਕਿ ਖੁਦ 5 ਬੱਚਿਆਂ ਦਾ ਪਿਤਾ ਹੈ। ਇਸ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਇੱਕ ਪਰਿਵਾਰਕ ਵਿਆਹ ਸਮਾਗਮ ਦੌਰਾਨ ਸ਼ੁਰੂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜਵਾਈ ਆਪਣੇ ਸਹੁਰੇ ਆਇਆ ਹੋਇਆ ਸੀ। ਦੁਪਹਿਰ ਵੇਲੇ ਉਸ ਨੇ ਆਪਣੀ ਸੱਸ ਨੂੰ ਘਰ ਦੇ ਪਿੱਛੇ ਖੇਤ ਵਿੱਚ ਮਹਿੰਦੀ ਤੋੜਨ ਦੇ ਬਹਾਨੇ ਬੁਲਾਇਆ। ਜਦੋਂ ਕਾਫੀ ਦੇਰ ਤੱਕ ਦੋਵੇਂ ਵਾਪਸ ਨਹੀਂ ਆਏ, ਤਾਂ ਪਰਿਵਾਰਕ ਮੈਂਬਰਾਂ ਨੇ ਖੇਤ ਵਿੱਚ ਜਾ ਕੇ ਉਨ੍ਹਾਂ ਨੂੰ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ। ਫੜੇ ਜਾਣ ਦੇ ਡਰ ਤੋਂ ਜਵਾਈ ਆਪਣੀ ਸੱਸ ਨੂੰ ਬਾਈਕ 'ਤੇ ਬਿਠਾ ਕੇ ਮੌਕੇ ਤੋਂ ਫਰਾਰ ਹੋ ਗਿਆ।
12 ਸਾਲ ਪੁਰਾਣੀ ਪ੍ਰੇਮ ਕਹਾਣੀ
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਸ ਜੋੜੇ ਦੀ ਪਹਿਲੀ ਕਰਤੂਤ ਨਹੀਂ ਹੈ। ਇਹ ਪ੍ਰੇਮ ਕਹਾਣੀ ਲਗਭਗ 12 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਪਰਿਵਾਰ ਦੇ ਦੋ ਸਕੇ ਭਰਾਵਾਂ ਦਾ ਵਿਆਹ ਦੋ ਸਕੀਆਂ ਭੈਣਾਂ ਨਾਲ ਹੋਇਆ ਸੀ ਅਤੇ ਵਿਆਹ ਦੇ ਕਰੀਬ ਤਿੰਨ ਸਾਲ ਬਾਅਦ ਹੀ ਵੱਡੇ ਜਵਾਈ ਅਤੇ ਉਸ ਦੀ ਸੱਸ ਦੇ ਸਬੰਧ ਬਣ ਗਏ ਸਨ। ਇਹ ਦੋਵੇਂ 12 ਸਾਲ ਪਹਿਲਾਂ ਵੀ ਘਰੋਂ ਫਰਾਰ ਹੋ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੀ ਇੱਕ ਕੰਪਨੀ ਤੋਂ ਲੱਭ ਕੇ ਵਾਪਸ ਲਿਆਂਦਾ ਗਿਆ ਸੀ। ਉਸ ਸਮੇਂ ਪਰਿਵਾਰ ਦੀ ਇੱਜ਼ਤ ਖਾਤਰ ਮਾਮਲਾ ਸ਼ਾਂਤ ਕਰ ਦਿੱਤਾ ਗਿਆ ਸੀ, ਪਰ ਹੁਣ ਇਹ ਦੁਬਾਰਾ ਫਰਾਰ ਹੋ ਗਏ ਹਨ।
ਪਰਿਵਾਰ 'ਤੇ ਪਿਆ ਮਾੜਾ ਅਸਰ
ਇਸ ਘਟਨਾ ਨੇ ਦੋਵਾਂ ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ ਹੈ। ਪੀੜਤ ਪਤੀ, ਜੋ 8 ਬੱਚਿਆਂ ਦਾ ਪਿਤਾ ਹੈ, ਆਪਣੀ ਪਤਨੀ ਅਤੇ ਜਵਾਈ ਦੀ ਇਸ ਕਰਤੂਤ ਕਾਰਨ ਗਹਿਰੇ ਸਦਮੇ ਵਿੱਚ ਹੈ। ਦੂਜੇ ਪਾਸੇ, ਮੁਲਜ਼ਮ ਦੀ ਪਤਨੀ (5 ਬੱਚਿਆਂ ਦੀ ਮਾਂ) ਦਾ ਵੀ ਬੁਰਾ ਹਾਲ ਹੈ। ਪਿੰਡ ਵਿੱਚ ਇਸ ਅਨੈਤਿਕ ਰਿਸ਼ਤੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਪੀੜਤ ਪਤੀ ਨੇ ਥਾਣਾ ਫਰਹ ਵਿੱਚ ਆਪਣੇ ਜਵਾਈ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਜਵਾਈ ਉਸ ਦੀ ਪਤਨੀ ਨੂੰ ਬਹਲਾ-ਫੁਸਲਾ ਕੇ ਲੈ ਗਿਆ ਹੈ। ਥਾਣਾ ਇੰਚਾਰਜ ਛੋਟੇ ਲਾਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਸੱਸ-ਜਵਾਈ ਦੀ ਭਾਲ ਲਈ ਪੁਲਸ ਟੀਮਾਂ ਲਗਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
