ਆਂਧਰਾ ਪ੍ਰਦੇਸ਼ ਦੇ ਕਾਲਜ 'ਚ ਰੈਗਿੰਗ ਦਾ ਮਾਮਲਾ, ਸੀਨੀਅਰ ਨੇ ਜੂਨੀਅਰ ਵਿਦਿਆਰਥੀ ਦੀ ਕੀਤੀ ਕੁੱਟਮਾਰ, ਵੀਡੀਓ

Thursday, Jul 25, 2024 - 03:21 PM (IST)

ਆਂਧਰਾ ਪ੍ਰਦੇਸ਼ ਦੇ ਕਾਲਜ 'ਚ ਰੈਗਿੰਗ ਦਾ ਮਾਮਲਾ, ਸੀਨੀਅਰ ਨੇ ਜੂਨੀਅਰ ਵਿਦਿਆਰਥੀ ਦੀ ਕੀਤੀ ਕੁੱਟਮਾਰ, ਵੀਡੀਓ

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਨਰਸਰਾਓਪੇਟ 'ਚ ਇੱਕ ਨਿੱਜੀ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਆਪਣੇ ਜੂਨੀਅਰਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ। ਇਹ ਘਟਨਾ ਫਰਵਰੀ 'ਚ ਸ਼੍ਰੀ ਸੁਬਾਰਾਯਾ ਅਤੇ ਨਰਾਇਣ ਕਾਲਜ ਦੇ ਹੋਸਟਲ 'ਚ ਵਾਪਰੀ ਸੀ। ਜੂਨੀਅਰ ਵਿਦਿਆਰਥੀਆਂ ਨੂੰ ਐਨਸੀਸੀ (ਨੈਸ਼ਨਲ ਕੈਡੇਟ ਕੋਰ) ਦੀ ਸਿਖਲਾਈ ਦੇ ਬਹਾਨੇ ਬੁਲਾਇਆ ਗਿਆ ਅਤੇ ਫਿਰ ਬੇਰਹਿਮੀ ਨਾਲ ਕੁੱਟਿਆ ਗਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

ਪੁਲਸ ਨੇ ਦਰਜ ਕੀਤਾ ਮਾਮਲਾ 
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਵਿਦਿਆਰਥੀਆਂ ਨੂੰ ਕਮਰੇ 'ਚ ਲਿਆਉਂਦਾ ਹੈ ਅਤੇ ਫਿਰ ਸੀਨੀਅਰਾਂ ਦਾ ਇੱਕ ਸਮੂਹ ਉਸ ਨੂੰ ਡੰਡਿਆਂ ਨਾਲ ਕੁੱਟਦਾ ਹੈ। ਸੀਨੀਅਰ ਹੱਸਦੇ ਹਨ ਅਤੇ ਇੱਕ ਦੂਜੇ ਨੂੰ ਹੋਰ ਮਾਰਨ ਲਈ ਉਕਸਾਉਂਦੇ ਹਨ, ਜਦਕਿ ਪੀੜਤ ਵਿਦਿਆਰਥੀ ਰਹਿਮ ਦੀ ਭੀਖ ਮੰਗਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਰੈਗਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਾਈ.ਐਸ.ਆਰ. ਕਾਂਗਰਸ ਪਾਰਟੀ ਨੇ ਨਾਇਡੂ ਸਰਕਾਰ ਨੂੰ ਘੇਰਿਆ
ਪੁਲਸ ਨੇ ਦੱਸਿਆ ਕਿ ਇਹ ਘਟਨਾ 2 ਫਰਵਰੀ ਨੂੰ ਵਾਪਰੀ ਸੀ ਅਤੇ ਇਸ 'ਚ ਸ਼ਾਮਲ ਵਿਦਿਆਰਥੀ ਹੁਣ ਪਾਸ ਆਊਟ ਹੋ ਗਏ ਹਨ। ਪੁਲਸ ਨੇ ਕਿਹਾ ਕਿ ਇਸ ਮਾਮਲੇ 'ਚ ਸ਼ਾਮਲ ਵਿਦਿਆਰਥੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਘਟਨਾਵਾਂ ਦੀ ਸੂਚਨਾ ਤੁਰੰਤ ਪ੍ਰਬੰਧਕਾਂ ਅਤੇ ਪੁਲਿਸ ਨੂੰ ਦੇਣ। ਵਾਈਐਸਆਰ ਕਾਂਗਰਸ ਪਾਰਟੀ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਆਂਧਰਾ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਚੰਦਰਬਾਬੂ ਨਾਇਡੂ ਦੀ ਸਰਕਾਰ ਦੀ ਆਲੋਚਨਾ ਕੀਤੀ।
 


author

Priyanka

Content Editor

Related News