ਪੁਲਸ ਦਾ ਕਸ਼ਮੀਰ ''ਚ ਸ਼ਰਾਬ ਦੇ ਠੇਕੇ ''ਤੇ ਹਮਲੇ ਦਾ ਮਾਮਲਾ ਸੁਲਝਾਉਣ ਦਾ ਦਾਅਵਾ, 4 ਅੱਤਵਾਦੀ ਗ੍ਰਿਫ਼ਤਾਰ

Thursday, May 19, 2022 - 12:12 PM (IST)

ਸ਼੍ਰੀਨਗਰ (ਭਾਸ਼ਾ)- ਲਸ਼ਕਰ-ਏ-ਤੋਇਬਾ ਲਈ ਕੰਮ ਕਰਨ ਵਾਲੇ ਇਕ ਵਿਅਕਤੀ ਅਤੇ ਚਾਰ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਪੁਲਸ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸ਼ਰਾਬ ਦੀ ਇਕ ਦੁਕਾਨ 'ਤੇ ਗ੍ਰਨੇਡ ਹਮਲੇ ਦਾ ਮਾਮਲਾ ਸੁਲਝਾਉਣ ਦਾ ਵੀਰਵਾਰ ਨੂੰ ਦਾਅਵਾ ਕੀਤਾ। ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ 5 ਪਿਸਤੌਲਾਂ ਅਤੇ 23 ਗ੍ਰਨੇਡ ਬਰਾਮਦ ਕੀਤੇ ਗਏ ਹਨ। 

ਇਹ ਵੀ ਪੜ੍ਹੋ : ਬਾਰਾਮੂਲਾ ’ਚ ਨਵੀਂ ਖੁੱਲ੍ਹੀ ਸ਼ਰਾਬ ਦੀ ਦੁਕਾਨ ’ਤੇ ਗ੍ਰੇਨੇਡ ਹਮਲਾ, 1 ਦੀ ਮੌਤ

ਕਸ਼ਮੀਰ ਦੇ ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਟਵੀਟ ਕੀਤਾ,''ਬਾਰਾਮੂਲਾ ਪੁਲਸ ਨੇ ਸ਼ਰਾਬ ਦੀ ਇਕ ਦੁਕਾਨ 'ਤੇ ਅੱਤਵਾਦੀ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀਆਂ ਅਤੇ ਉਨ੍ਹਾਂ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 5 ਪਿਸਤੌਲਾਂ, 23 ਗ੍ਰਨੇਡ, ਵਿਸਫ਼ੋਟਕ ਬਰਾਮਦ ਕੀਤੇ ਗਏ। ਇਹ ਅੱਤਵਾਦੀ ਮਾਡਿਊਲ ਬਾਰਾਮੂਲਾ 'ਚ ਕਈ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਸੀ। ਜਾਂਚ ਚੱਲ ਰਹੀ ਹੈ।'' ਦੱਸਣਯੋਗ ਹੈ ਕਿ ਮੰਗਲਵਾਰ ਨੂੰ ਬੁਰਕਾ ਪਹਿਨੇ ਅੱਤਵਾਦੀ ਅਤੇ ਉਸ ਦੇ ਸਾਥੀ ਨੇ ਸ਼ਰਾਬ ਦੀ ਦੁਕਾਨ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ, ਜਿਸ 'ਚ ਇਕ ਕਰਮਚਾਰੀ ਦੀ ਮੌਤ ਹੋ ਗਈ ਸੀ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News