ਮਸੂਰੀ ਘੁੰਮਣ ਆਏ ਨੌਜਵਾਨਾਂ ਦੀ ਕਾਰ ਖੱਡ ''ਚ ਡਿੱਗੀ, 2 ਦੀ ਮੌਤ

Friday, Sep 13, 2024 - 11:03 AM (IST)

ਦੇਹਰਾਦੂਨ (ਵਾਰਤਾ)- ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ 'ਚ ਮਸੂਰੀ ਕੋਤਵਾਲੀ ਖੇਤਰ 'ਚ ਸ਼ੁੱਕਰਵਾਰ ਸਵੇਰੇ ਇਕ ਵਾਹਨ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗਾ। ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਨੇ ਡਰਾਈਵਰ ਸਮੇਤ 2 ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਦੋਂ ਕਿ ਚਾਰ ਜ਼ਖ਼ਮੀਆਂ ਨੂੰ ਦੂਨ ਹਸਪਤਾਲ ਭੇਜਿਆ ਗਿਆ ਹੈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਅਤੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਹਨ। ਐੱਸ.ਡੀ.ਆਰ.ਐੱਫ. ਬੁਲਾਰੇ ਪ੍ਰਮੋਦ ਪੇਟਵਾਲ ਅਨੁਸਾਰ, ਅੱਜ ਸਵੇਰੇ ਕਰੀਬ 5 ਵਜੇ ਇਕ ਟਾਟਾ ਟਿਆਗੋ ਕਾਰ ਯੂ.ਪੀ-46ਐੱਮ-6977 ਰਿਸ਼ੀ ਆਸ਼ਰਮ ਕੋਲ, ਸ਼ਿਵਾਲਿਕ ਮੈਗੀ ਪੁਆਇੰਟ ਮੋਡ 'ਤੇ ਡੂੰਘੀ ਖੱਡ 'ਚ ਡਿੱਗ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਦੀ ਸੂਚਨਾ 'ਤੇ ਤੁਰੰਤ ਐੱਸ.ਡੀ.ਆਰ.ਐੱਫ. ਦੀ ਰੈਸਕਿਊ ਟੀਮ ਪਹੁੰਚੀ। ਜਿੱਥੇ ਕਾਰ 'ਚ ਫਸੇ ਸਾਰੇ 6 ਵਿਅਕਤੀਆਂ ਨੂੰ ਖੱਡ 'ਚੋਂ ਬਾਹਰ ਕੱਢਿਆ ਗਿਆ। 

ਉਨ੍ਹਾਂ ਦੱਸਿਆ ਕਿ ਕਾਰ ਸਵਾਰ ਨੋਇਡਾ ਤੋਂ ਮਸੂਰੀ ਘੁੰਮਣ ਜਾ ਰਹੇ ਸਨ। ਸ਼੍ਰੀ ਪੇਟਵਾਲ ਨੇ ਦੱਸਿਆ ਕਿ ਘਟਨਾ 'ਚ 2 ਵਿਅਕਤੀਆਂ ਵਾਹਨ ਡਰਾਈਵਰ ਨੋਇਡਾ ਵਾਸੀ ਅਨਿਲ ਕੁਮਾਰ (32) ਪੁੱਤਰ ਬਾਲੇਰਾਮ ਅਤੇ ਬੁਲੰਦਸ਼ਹਿਰ ਵਾਸੀ ਅਜੇ (31) ਪੁੱਤਰ ਛਤਰਪਾਲ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਕਿ 4 ਹੋਰ ਕਾਰ ਸਵਾਰ ਡਰਾਈਵਰ ਦਾ ਭਰਾ ਗੁੱਲੂ (29) ਪੁੱਤਰ ਬਾਲੇਰਾਮ, ਰਾਜੂ (30) ਪੁੱਤਰ ਰਵਿੰਦਰ, ਮੋਨੂੰ (28) ਪੁੱਤਰ ਚਰਨ ਸਿੰਘ, ਸੁਭਾਸ਼ (27) ਪੁੱਤ ਸੰਜੇ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਦੂਨ ਹਸਪਤਾਲ ਭੇਜਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News