ਤੇਜ਼ ਰਫ਼ਤਾਰ ਕਾਰ ਦਾ ਕਹਿਰ, ਘਰ ਦੇ ਬਾਹਰ ਰੰਗੋਲੀ ਬਣਾ ਰਹੀਆਂ ਕੁੜੀਆਂ ਨੂੰ ਕੁਚਲਿਆ

Tuesday, Oct 29, 2024 - 10:13 AM (IST)

ਤੇਜ਼ ਰਫ਼ਤਾਰ ਕਾਰ ਦਾ ਕਹਿਰ, ਘਰ ਦੇ ਬਾਹਰ ਰੰਗੋਲੀ ਬਣਾ ਰਹੀਆਂ ਕੁੜੀਆਂ ਨੂੰ ਕੁਚਲਿਆ

ਇੰਦੌਰ (ਭਾਸ਼ਾ)- ਤੇਜ਼ ਰਫ਼ਤਾਰ ਕਾਰ ਨੇ 2 ਕੁੜੀਆਂ ਨੂੰ ਕੁਚਲ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਪੂਰੀ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ 'ਚ ਵਾਪਰੀ। ਪੁਲਸ ਡਿਪਟੀ ਕਮਿਸ਼ਨ (ਡੀਸੀਪੀ) ਵਿਨੋਦ ਕੁਮਾਰ ਮੀਨਾ ਨੇ ਦੱਸਿਆ ਕਿ ਏਰੋਡ੍ਰਮ ਥਾਣਾ ਖੇਤਰ 'ਚ ਤੇਜ਼ ਰਫ਼ਤਾਰ ਕਾਰ ਦੌੜਾ ਰਹੇ ਇਕ ਵਿਅਕਤੀ ਨੇ ਪ੍ਰਿਯਾਂਸ਼ੀ ਪ੍ਰਜਾਪਤ (21) ਅਤੇ ਨਵਯਾ ਪ੍ਰਜਾਪਤ (14) ਨੂੰ ਸੋਮਵਾਰ ਸ਼ਾਮ ਕੁਚਲ ਦਿੱਤਾ, ਜਦੋਂ ਉਹ ਘਰਾਂ ਦੇ ਬਾਹਰ ਰੰਗੋਲੀ ਬਣਾ ਰਹੀਆਂ ਸਨ। 

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਕਾਰ ਤੋਂ ਉਤਰ ਕੇ ਦੌੜੇ ਡਰਾਈਵਰ ਨੂੰ ਬੇਟਮਾ ਖੇਤਰ ਤੋਂ ਹਿਰਾਸਤ 'ਚ ਲਿਆ ਗਿਆ ਹੈ ਅਤੇ ਕਾਰ ਜ਼ਬਤ ਕੀਤੇ ਜਾਣ ਤੋਂ ਬਾਅਦ ਉਸ ਖ਼ਿਲਾਫ਼ ਉੱਚਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੀਨਾ ਨੇ ਦੱਸਿਆ,''ਕਾਰ ਡਰਾਈਵਰ ਨੇ ਆਪਣੀ ਉਮਰ 17 ਸਾਲ ਦੱਸੀ ਹੈ। ਅਸੀਂ ਉਸ ਦੀ ਉਮਰ ਦੀ ਪੁਸ਼ਟੀ ਲਈ ਜਾਂਚ ਕਰ ਰਹੇ ਹਾਂ। ਉਹ ਆਪਣੇ ਇਕ ਰਿਸ਼ਤੇਦਾਰ ਦੀ ਕਾਰ ਚਲਾ ਰਿਹਾ ਸੀ।'' ਡੀਸੀਪੀ ਨੇ ਦੱਸਿਆ ਕਿ ਕਾਰ ਨਾਲ ਕੁਚਲੇ ਜਾਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਕੁੜੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਰੋਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News