ਡਿਵਾਈਡਰ ਨਾਲ ਟਕਰਾਈ ਕਾਰ, ਪਰਿਵਾਰ ਦੇ 3 ਜੀਆਂ ਦੀ ਮੌਤ
Thursday, Jun 12, 2025 - 12:22 PM (IST)

ਝਾਂਸੀ- ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਇਕ ਕਾਰ ਦੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਇਕ ਪਰਿਵਾਰ ਦੇ ਜੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਖੇਤਰ ਅਧਿਕਾਰੀ (ਮੋਠ ਖੇਤਰ) ਦੇਵੇਂਦਰ ਨਾਥ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਮੋਠ ਖੇਤਰ ਦੇ ਖਿੱਲੀ ਪਿੰਡ ਨੇੜੇ ਵਾਪਰਿਆ ਜਦੋਂ ਸਿਧਾਰਥਨਗਰ ਤੋਂ ਮਹਾਰਾਸ਼ਟਰ ਜਾ ਰਹੀ ਗੱਡੀ ਕੰਟਰੋਲ ਗੁਆ ਬੈਠੀ ਅਤੇ ਡਿਵਾਈਡਰ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਆਮਿਰ (45), ਅਸਮਾ (40) ਅਤੇ ਉਨ੍ਹਾਂ ਦੀ 15 ਸਾਲਾ ਧੀ ਪਰਵੀਨ ਵਜੋਂ ਹੋਈ ਹੈ, ਜੋ ਕਿ ਸਿਧਾਰਥਨਗਰ ਜ਼ਿਲ੍ਹੇ ਦੇ ਨੌਗੜ੍ਹ ਦੇ ਇਟਾਰੀ ਬਾਜ਼ਾਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ ; ਕਾਂਗਰਸ ਦੇ MP ਤੇ 3 ਵਿਧਾਇਕਾਂ 'ਤੇ ਪੈ ਗਈ ED ਦੀ ਰੇਡ
ਪੁਲਸ ਅਨੁਸਾਰ, ਪਰਿਵਾਰ ਆਪਣੇ ਜੱਦੀ ਸ਼ਹਿਰ 'ਚ ਈਦ ਮਨਾਉਣ ਤੋਂ ਬਾਅਦ ਮਹਾਰਾਸ਼ਟਰ 'ਚ ਆਪਣੇ ਕੰਮ ਵਾਲੀ ਜਗ੍ਹਾ ਪਰਤ ਰਿਹਾ ਸੀ। ਜ਼ਖ਼ਮੀਆਂ ਦੀ ਪਛਾਣ ਉਬੇਦਿਕ ਰਹਿਮਾਨ (40), ਉਨ੍ਹਾਂ ਦੇ ਬੱਚੇ ਅਬਦੁੱਲ ਬਹਾਦਰ ਰਹਿਮਾਨ (10), ਅਨੀਸ ਰਹਿਮਾਨ (8), ਇਸ਼ਾਇਆ (6) ਅਤੇ ਉਬੇਦਿਕ ਦੇ ਪਿਤਾ ਸ਼ਹਾਬੁਦੀਨ ਰਹਿਮਾਨ (70) ਵਜੋਂ ਹੋਈ ਹੈ। ਉਨ੍ਹਾਂ ਨੂੰ ਝਾਂਸੀ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਘੱਟੋ-ਘੱਟ 2 ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਸ਼ਰਾ ਨੇ ਦੱਸਿਆ ਕਿ ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8