ਬੇਕਾਬੂ ਹੋ ਕੇ ਡੂੰਘੀ ਖੱਡ ''ਚ ਡਿੱਗੀ ਕਾਰ, 3 ਦੀ ਮੌਤ

Tuesday, Sep 10, 2024 - 11:19 AM (IST)

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸਰਾਜ ਖੇਤਰ ਦੇ ਅਧੀਨ ਬਾਲੀਚੌਕੀ ਦੇ ਕਾਂਢਾ 'ਚ ਇਕ ਆਲਟੋ ਕਾਰ ਬੇਕਾਬੂ ਹੋ ਕੇ 1500 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ ਗੱਡੀ ਸਵਾਰ ਚਾਰ ਲੋਕਾਂ 'ਚੋਂ ਤਿੰਨ ਦੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖ਼ਮੀ ਹੋਇਆ ਹੈ। ਹਾਦਸੇ 'ਚ ਜਾਨ ਗੁਆਉਣ ਵਾਲੇ ਤਿੰਨ ਲੋਕਾਂ 'ਚੋਂ 2 ਸਕੀਆਂ ਭੈਣਾਂ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਐਤਵਾਰ ਦੁਪਹਿਰ ਹੋਏ ਇਸ ਹਾਦਸੇ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਪਹਾੜੀ ਤੋਂ ਕਾਰ ਪਲਟੇ ਖਾਂਦੀ ਹੋਈ ਹੇਠਾਂ ਡੂੰਘੀ ਖੱਡ 'ਚ ਡਿੱਗ ਰਹੀ ਹੈ। ਜਿਸ ਨੂੰ ਕੁਝ ਦੂਰੀ 'ਤੇ ਮੌਜੂਦ ਇਕ ਵਿਅਕਤੀ ਨੇ ਆਪਣੇ ਮੋਬਾਇਲ ਕੈਮਰੇ 'ਚ ਕੈਦ ਕੀਤਾ ਹੈ।

ਕਾਰ ਬਾਲੀਚੌਕੀ ਤੋਂ ਕਾਂਢਾ ਵੱਲ ਜਾ ਰਹੀ ਸੀ। ਸ਼ਾਹਡੀ ਦੇਵੀ ਅਤੇ ਕਾਂਤਾ ਨੇ ਪੇਕੇ ਤੋਂ ਘਰ ਜਾਣ ਲਈ ਕਾਰ ਡਰਾਈਵਰ ਤੋਂ ਲਿਫਟ ਲਈ ਸੀ। ਸਫ਼ਰ ਦੌਰਾਨ ਰਸਤੇ 'ਚ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਸੜਕ ਤੋਂ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ 'ਚ ਸ਼ਾਹਡੀ ਦੇਵੀ ਅਤੇ ਰੀਤ ਰਾਮ ਵਾਸੀ ਭਾਟਲੁਧਾਰ ਦੀ ਮੌਕੇ ਨਤੇ ਹੀ ਮੌਤ ਹੋ ਗਈ, ਜਦੋਂ ਕਿ ਸ਼ਾਹਡੀ ਦੀ ਭੈਣ ਕਾਂਤਾ ਵਾਸੀ ਸ਼ੇਗਲੀ ਬਾਲੀ ਚੌਕੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਡਰਾਈਵਰ ਡਾਬੇ ਰਾਮ ਨੂੰ ਖੇਤਰੀ ਹਸਪਤਾਲ ਕੁੱਲੂ 'ਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਪ੍ਰਸ਼ਾਸਨ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਅਤੇ ਜ਼ਖ਼ਮੀ ਨੂੰ 10 ਹਜ਼ਾਰ ਦੀ ਰਾਹਤ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਮੰਡੀ ਦੀ ਪੁਲਸ ਸੁਪਰਡੈਂਟ ਸਾਕਸ਼ੀ ਵਰਮਾ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News