ਕੁੱਲੂ: ਡੂੰਘੀ ਖੱਡ ''ਚ ਕਾਰ ਡਿੱਗਣ ਕਾਰਨ 2 ਲੋਕਾਂ ਦੀ ਮੌਤ

7/11/2019 1:15:27 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਅੱਜ ਭਾਵ ਵੀਰਵਾਰ ਸਵੇਰਸਾਰ ਇੱਕ ਕਾਰ ਡੂੰਘੀ ਖੱਡ 'ਚ ਡਿੱਗਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਸਵਾਰ 4 ਲੋਕ ਬਠਾਹੜ ਤੋਂ ਬੰਜਾਰ ਵੱਲ ਜਾ ਰਹੇ ਸੀ ਅਤੇ ਫਰਿਆੜੀ ਦੇ ਕੈਂਚੀ ਮੋੜ ਨੇੜੇ ਅਚਾਨਕ ਅਣਕੰਟਰੋਲ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ। ਪੁਲਸ ਨੇ ਦੱਸਿਆ ਹੈ ਕਿ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 2 ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਦੀ ਪਹਿਚਾਣ ਬੰਜਾਰ ਦੇ ਰਹਿਣ ਵਾਲੇ ਬੁੱਧੀ ਸਿੰਘ ਅਤੇ ਗੋਵਿੰਦ ਦੇ ਨਾਂ ਨਾਲ ਹੋਈ।


Iqbalkaur

Edited By Iqbalkaur