ਖੇਡਦੇ-ਖੇਡਦੇ ਕਾਰ ''ਚ ਬੰਦ ਹੋ ਗਏ ਮਾਸੂਮ, ਮਾਪੇ ਘਰ ਆਏ ਤਾਂ ਮੰਜ਼ਰ ਦੇਖ ਉਡੇ ਹੋਸ਼

Monday, Nov 04, 2024 - 06:13 PM (IST)

ਖੇਡਦੇ-ਖੇਡਦੇ ਕਾਰ ''ਚ ਬੰਦ ਹੋ ਗਏ ਮਾਸੂਮ, ਮਾਪੇ ਘਰ ਆਏ ਤਾਂ ਮੰਜ਼ਰ ਦੇਖ ਉਡੇ ਹੋਸ਼

ਨੈਸ਼ਨਲ ਡੈਸਕ- ਜੇਕਰ ਤੁਹਾਡੇ ਬੱਚੇ ਵੀ ਬਾਹਰ ਖੇਡਣ ਜਾਂਦੇ ਹਨ ਤਾਂ ਉਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਈ ਵਾਰ ਬੱਚੇ ਖੇਡ-ਖੇਡ ਵਿਚ ਆਪਣੀ ਜਾਨ ਜ਼ੋਖ਼ਮ 'ਚ ਪਾ ਲੈਂਦੇ ਹਨ। ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪੈਂਦੀ ਹੈ। ਅਜਿਹਾ ਹੀ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚਾਰ ਬੱਚੇ ਖੇਡਦੇ-ਖੇਡਦੇ ਇਕ ਕਾਰ 'ਚ ਬੰਦ ਹੋ ਗਏ, ਜਿਸ ਕਾਰਨ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਸਬ ਇੰਸਪੈਕਟਰ ਚਿਰਾਗ ਦੇਸਾਈ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਵਾਪਰੀ। ਜਾਨ ਗੁਆਉਣ ਵਾਲੇ ਬੱਚੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਕ ਮਜ਼ਦੂਰ ਜੋੜੇ ਦੇ ਸਨ। 

ਦੇਸਾਈ ਨੇ ਕਿਹਾ,''ਮਾਤਾ-ਪਿਤਾ ਸਵੇਰੇ ਕਰੀਬ 7.30 ਵਜੇ ਆਪਣੇ 7 ਬੱਚਿਆਂ ਨੂੰ ਘਰ ਛੱਡ ਕੇ ਭਰਤ ਮੰਦਾਨੀ ਦੇ ਖੇਤ 'ਚ ਕੰਮ ਕਰਨ ਚਲੇ ਗਏ ਸਨ। ਚਾਰ ਬੱਚੇ ਘਰ ਕੋਲ ਖੜ੍ਹੀ ਖੇਤ ਮਾਲਕ ਦੀ ਕਾਰ 'ਚ ਬੈਠ ਗਏ।'' ਦੇਸਾਈ ਨੇ ਦੱਸਿਆ ਕਿ ਸਾਰੇ ਪੀੜਤ 2 ਤੋਂ 7 ਸਾਲ ਦੀ ਉਮਰ ਦੇ ਸਨ ਅਤੇ ਉਨ੍ਹਾਂ ਨੇ ਕਾਰ ਨੂੰ ਅੰਦਰੋਂ ਬੰਦ ਕਰ ਲਿਆ ਸੀ, ਜਿਸ ਕਾਰਨ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਬੱਚਿਆਂ ਦੇ ਮਾਤਾ-ਪਿਤਾ ਅਤੇ ਕਾਰ ਮਾਲਕ ਸ਼ਨੀਵਾਰ ਸ਼ਾਮ ਵਾਪਸ ਆਏ ਤਾਂ ਉਨ੍ਹਾਂ ਨੂੰ ਚਾਰੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ। ਦੇਸਾਈ ਨੇ ਦੱਸਿਆ ਕਿ ਘਟਨਾ ਦੇ ਸੰਬੰਧ 'ਚ ਅਮਰੇਲੀ (ਤਾਲੁਕਾ) ਥਾਣੇ 'ਚ ਹਾਦਸੇ ਕਾਰਨ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News