ਚੇਨਈ ਹਵਾਈ ਅੱਡੇ ਤੋਂ 5.26 ਕਰੋੜ ਰੁਪਏ ਦਾ ਗਾਂਜਾ ਬਰਾਮਦ

Monday, Oct 05, 2026 - 01:59 PM (IST)

ਚੇਨਈ ਹਵਾਈ ਅੱਡੇ ਤੋਂ 5.26 ਕਰੋੜ ਰੁਪਏ ਦਾ ਗਾਂਜਾ ਬਰਾਮਦ

ਚੇਨਈ (ਏਜੰਸੀ)- ਚੇਨਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਮੁਸਾਫਰ ਕੋਲੋਂ 5.26 ਕਰੋੜ ਰੁਪਏ ਦਾ ਗਾਂਜਾ ਬਰਾਮਦ ਕੀਤਾ ਗਿਆ ਹੈ। ਕਸਟਮ ਵਿਭਾਗ ਦੇ ਜੁਆਇੰਟ ਕਮਿਸ਼ਨਰ ਕੇ. ਐੱਮ. ਗੁਰੂ ਰਾਜੇਸ਼ ਨੇ ਦੱਸਿਆ ਕਿ ਮੁਸਾਫਰਾਂ ਦੀ ਜਾਣਕਾਰੀ ਦੇ ਆਧਾਰ ’ਤੇ ਏਅਰ ਇੰਟੈਲੀਜੈਂਸ ਇਕਾਈ ਤੇ ਚੇਨਈ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 2 ਅਕਤੂਬਰ ਨੂੰ ਬੈਂਕਾਕ ਤੋਂ ਆ ਰਹੇ ਇਕ ਪੁਰਸ਼ ਮੁਸਾਫਰ ਨੂੰ ਰੋਕਿਆ।

ਉਹ ਕਸਟਮ ਅਧਿਕਾਰੀਆਂ ਨੂੰ ਆਪਣਾ ਸਾਮਾਨ ਚੈੱਕ ਕਰਵਾਏ ਬਿਨਾਂ ‘ਗ੍ਰੀਨ ਚੈਨਲ’ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਸਾਮਾਨ ਦੀ ਤਲਾਸ਼ੀ ਲੈਣ ਦੌਰਾਨ 15.02 ਕਿਲੋ ਨਸ਼ੀਲੇ ਪਦਾਰਥ ਮਿਲੇ। ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਨਾਲ ਜਾਂਚ ਕਰਨ ’ਤੇ ਉਸ ਦੇ ਗਾਂਜਾ ਹੋਣ ਦੀ ਪੁਸ਼ਟੀ ਹੋਈ।


author

cherry

Content Editor

Related News