''ਕੈਂਸਰ ਨੂੰ ‘ਨੋਟੀਫਾਈ ਬੀਮਾਰੀ’ ਐਲਾਨਣ 19 ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼'', ਸੁਪਰੀਮ ਕੋਰਟ ਦੇ ਨਿਰਦੇਸ਼ ਜਾਰੀ

Wednesday, Aug 12, 2026 - 08:34 AM (IST)

''ਕੈਂਸਰ ਨੂੰ ‘ਨੋਟੀਫਾਈ ਬੀਮਾਰੀ’ ਐਲਾਨਣ 19 ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼'', ਸੁਪਰੀਮ ਕੋਰਟ ਦੇ ਨਿਰਦੇਸ਼ ਜਾਰੀ

ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ 19 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੈਂਸਰ ਨੂੰ ‘ਨੋਟੀਫਾਈ ਬੀਮਾਰੀ’ ਐਲਾਨਣ ਦਾ ਮੰਗਲਵਾਰ ਨਿਰਦੇਸ਼ ਦਿੱਤਾ ਤਾਂ ਜੋ ਬੀਮਾਰੀ ਦਾ ਜਲਦੀ ਪਤਾ ਲਾਇਆ ਜਾ ਸਕੇ ਅਤੇ ਮਰੀਜ਼ਾਂ ਨੂੰ ਢੁਕਵਾਂ ਇਲਾਜ ਤੇ ਦੇਖਭਾਲ ਮਿਲ ਸਕੇ। ਅਦਾਲਤ ਨੇ ਇਹ ਨਿਰਦੇਸ਼ ਇਸ ਜਾਣਕਾਰੀ ਤੋਂ ਬਾਅਦ ਜਾਰੀ ਕੀਤਾ ਕਿ 36 ’ਚੋਂ 17 ਸੂਬਿਆਂ ਤੇ ਕੁਝ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹੀ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ’ਚ ਕੀਤੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਹੁਣ ਤੱਕ ਕੈਂਸਰ ਨੂੰ ‘ਨੋਟੀਫਾਈ ਬੀਮਾਰੀ’ ਐਲਾਨਿਆ ਹੈ।

ਪੜ੍ਹੋ ਇਹ ਵੀ - ਔਰਤਾਂ ਦੇ ਖਾਤਿਆਂ 'ਚ ਪਹਿਲਾਂ ਆਉਣਗੇ 10 ਹਜ਼ਾਰ, ਫਿਰ 2-2 ਲੱਖ ! ਬਿਹਾਰ ਸਰਕਾਰ ਲਿਆ ਰਹੀ ਨਵੀਂ ਯੋਜਨਾ

ਪਿਛਲੇ ਸਾਲ 12 ਦਸੰਬਰ ਨੂੰ ਅਦਾਲਤ ਨੇ ਕੇਂਦਰ ਸਰਕਾਰ, ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕਰ ਕੇ ਪ੍ਰਸਿੱਧ ਡਾਕਟਰ ਅਨੁਰਾਗ ਸ਼੍ਰੀਵਾਸਤਵ ਵੱਲੋਂ ਦਾਇਰ ਇਕ ਜਨਹਿੱਤ ਪਟੀਸ਼ਨ ’ਤੇ ਉਨ੍ਹਾਂ ਦਾ ਜਵਾਬ ਮੰਗਿਆ ਸੀ। ਪਟੀਸ਼ਨ ’ਚ ਦੇਸ਼ ’ਚ ਕੈਂਸਰ ਨੂੰ ‘ਨੋਟੀਫਾਈ ਬੀਮਾਰੀ’ ਕਰਾਰ ਦੇਣ ਦੇ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਉਹ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ‘ਕੁਝ ਲਾਜ਼ਮੀ ਦਿਸ਼ਾ-ਨਿਰਦੇਸ਼’ ਕਿਉਂ ਜਾਰੀ ਨਹੀਂ ਕਰ ਰਹੀ? ਬੈਂਚ ਨੇ ਕਿਹਾ ਕਿ ਸਾਰਿਆਂ ਲਈ ਇਕੋ ਜਿਹੀ ਨੀਤੀ ਹੋਣੀ ਚਾਹੀਦੀ ਹੈ।

ਪੜ੍ਹੋ ਇਹ ਵੀ - ਹੁਣ 2 ਨਹੀਂ, 3  ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ 'ਚ ਵਿਜੇ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News