PM ਮੋਦੀ ਦੇ ਲਕਸ਼ਦੀਪ ਦੌਰੇ 'ਤੇ ਇਤਰਾਜ਼ਯੋਗ ਟਿੱਪਣੀ ਮਾਲਦੀਵ ਨੂੰ ਪਈ ਭਾਰੀ, ਰੱਦ ਹੋਈ ਹੋਟਲ ਬੁਕਿੰਗ ਤੇ ਹਵਾਈ ਟਿਕਟਾਂ
Monday, Jan 08, 2024 - 07:33 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਰਵੱਈਆ ਅਪਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਦੂਜੇ ਪਾਸੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਮਾਲਦੀਵ ਸਰਕਾਰ ਭਾਰਤ ਨਾਲ ਵਿਰੋਧੀ ਰਵੱਈਆ ਅਪਣਾ ਰਹੀ ਹੈ। ਇਹ ਵਿਵਹਾਰ ਦੁਨੀਆ ਭਰ ਵਿਚ ਉਸ ਸਮੇਂ ਉਜਾਗਰ ਹੋਇਆ ਜਦੋਂ ਮਾਲਦੀਵ ਦੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਇੰਟਰਨੈੱਟ ਮੀਡੀਆ 'ਤੇ ਭਾਰਤ ਦੀਆਂ ਮਸ਼ਹੂਰ ਹਸਤੀਆਂ ਅਤੇ ਹੋਰਨਾਂ ਵੱਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਗਈ।
ਇਹ ਵੀ ਪੜ੍ਹੋ : ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?
ਜ਼ਿਕਰਯੋਗ ਹੈ ਕਿ ਮੋਦੀ ਦੇ ਲਕਸ਼ਦੀਪ ਦੌਰੇ ਦਾ ਮਜ਼ਾਕ ਉਡਾਉਂਦੇ ਹੋਏ ਮਾਲਦੀਵ ਦੇ ਮੰਤਰੀ ਨੇ ਕਿਹਾ ਸੀ- ਲਕਸ਼ਦੀਪ ਸਾਡਾ ਮੁਕਾਬਲਾ ਨਹੀਂ ਕਰ ਸਕਦਾ
ਪ੍ਰਧਾਨ ਮੰਤਰੀ ਮੋਦੀ ਦੇ ਲਕਸ਼ਦੀਪ ਦੌਰੇ 'ਤੇ ਕੀਤੀ ਗਈ ਟਿੱਪਣੀ 'ਤੇ ਭਾਰਤੀਆਂ 'ਚ ਗੁੱਸਾ ਹੈ। ਗੁੱਸੇ 'ਚ ਆ ਕੇ ਕਰੀਬ ਚਾਰ ਹਜ਼ਾਰ ਭਾਰਤੀਆਂ ਨੇ ਮਾਲਦੀਵ 'ਚ ਹੋਟਲ ਬੁਕਿੰਗ ਰੱਦ ਕਰ ਦਿੱਤੀ। ਤਿੰਨ ਹਜ਼ਾਰ ਹਵਾਈ ਟਿਕਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਨੇ ਵੀ ਮਾਲਦੀਵ ਸਰਕਾਰ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ।
ਇਹ ਵੀ ਪੜ੍ਹੋ : ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ
ਭਾਰਤ ਦੇ ਸਖ਼ਤ ਰੁਖ ਤੋਂ ਬਾਅਦ ਮਾਲਦੀਵ ਸਰਕਾਰ ਨੇ ਆਪਣੇ ਤਿੰਨ ਉਪ ਮੰਤਰੀਆਂ ਮਰੀਅਮ ਸ਼ਿਓਨਾ, ਮਲਸ਼ਾ ਸ਼ਰੀਫ ਅਤੇ ਮਹਿਜੂਮ ਮਜੀਦ ਨੂੰ ਮੁਅੱਤਲ ਕਰ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ 'ਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਦੇਸ਼ ਦੇ ਮੰਤਰੀਆਂ ਨੂੰ ਕਿਸੇ ਹੋਰ ਦੇਸ਼ ਦੇ ਨੇਤਾ 'ਤੇ ਕੀਤੀ ਗਈ ਟਿੱਪਣੀ ਕਾਰਨ ਮੁਅੱਤਲ ਕੀਤਾ ਗਿਆ ਹੋਵੇ। ਮਾਲਦੀਵ ਦੇ ਮੰਤਰੀਆਂ ਅਤੇ ਕੁਝ ਹੋਰ ਸਿਆਸਤਦਾਨਾਂ ਦੀਆਂ ਟਿੱਪਣੀਆਂ ਤੋਂ ਬਾਅਦ ਇੰਟਰਨੈੱਟ ਮੀਡੀਆ 'ਤੇ ਮਾਲਦੀਵ ਵਿਰੋਧੀ ਮਾਹੌਲ ਪੈਦਾ ਹੋ ਗਿਆ। ਹੈਸ਼ਟੈਗ ਬਾਈਕਾਟ ਮਾਲਦੀਵ ਦਿਨ ਭਰ ਟਵਿਟਰ 'ਤੇ ਟ੍ਰੈਂਡ ਕਰ ਰਿਹਾ ਸੀ।
ਇਹ ਵੀ ਪੜ੍ਹੋ : TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ
ਇਹ ਵੀ ਪੜ੍ਹੋ : ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8