ਕੈਨੇਡੀਅਨ ਟਰਾਂਸਪੋਰਟ ਮੰਤਰੀ ਪੁੱਜੇ ਦਿੱਲੀ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

Sunday, Nov 12, 2017 - 11:45 AM (IST)

ਕੈਨੇਡੀਅਨ ਟਰਾਂਸਪੋਰਟ ਮੰਤਰੀ ਪੁੱਜੇ ਦਿੱਲੀ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਨਵੀਂ ਦਿੱਲੀ/ਟੋਰਾਂਟੋ— ਕੈਨੇਡੀਅਨ ਹਾਈ ਕਮਿਸ਼ਨ ਦੇ ਸਟਾਫ ਦਾ ਵਫਦ ਭਾਰਤ ਪੁੱਜ ਗਿਆ ਹੈ। ਇਸ ਵਫਦ 'ਚ 20 ਮੈਂਬਰ ਹਨ। ਕੈਨੇਡੀਅਨ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਵੀ ਇਸ ਵਫਦ ਦਾ ਹਿੱਸਾ ਹਨ ਤੇ ਐਤਵਾਰ ਨੂੰ ਉਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਉਹ ਇਕ ਘੰਟੇ ਲਈ ਉੱਥੇ ਰੁਕੇ। ਸਵੇਰੇ ਲਗਭਗ 9.10 ਵਜੇ ਉਹ ਗੁਰਦੁਆਰਾ ਸਾਹਿਬ ਪੁੱਜੇ। ਉਨ੍ਹਾਂ ਨੂੰ ਇੱਥੇ ਸਨਮਾਨਤ ਵੀ ਕੀਤਾ ਗਿਆ। ਉਹ ਇੱਥੋਂ ਦੇ ਲੰਗਰ ਹਾਲ 'ਚ ਵੀ ਗਏ ਅਤੇ ਗੁਰਦੁਆਰਾ ਸਾਹਿਬ ਨੂੰ ਦੇਖ ਕੇ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਗੁਰਦੁਆਰਾ ਸਾਹਿਬ 'ਚ ਉਨ੍ਹਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ। ਇਸ ਦੌਰੇ ਨੂੰ ਆਰਥਿਕ ਪੱਖੋਂ ਬਹੁਤ ਖਾਸ ਮੰਨਿਆ ਜਾ ਰਿਹਾ ਹੈ। 
ਸੂਤਰਾਂ ਮੁਤਾਬਕ ਕੈਨੇਡਾ ਦੇ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਟਰਾਂਸਪੋਰਟ ਮੰਤਰੀ ਅਤੇ ਕੌਂਮਾਂਤਰੀ ਵਪਾਰ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਖਾਸ ਤੌਰ 'ਤੇ ਭਾਰਤ-ਕੈਨੇਡਾ ਦੇ ਵਪਾਰ 'ਚ ਵਾਧੇ ਲਈ ਭਾਰਤ ਦੌਰਾ ਕਰ ਰਹੇ ਹਨ। 165 ਮੈਂਬਰਾਂ ਦਾ ਵਫਦ, ਜਿਸ 'ਚ ਕਈ ਵਪਾਰੀ ਵੀ ਸ਼ਾਮਲ ਹਨ, ਦਿੱਲੀ ਤੇ ਮੁੰਬਈ ਤੋਂ ਇਲਾਵਾ ਹੋਰ ਸ਼ਹਿਰਾਂ 'ਚ ਵੀ ਅਹਿਮ ਬੈਠਕਾਂ ਕਰੇਗਾ।


Related News