ਟਰੂਡੋ ਸਮੇਤ ਇਨ੍ਹਾਂ ਵਿਦੇਸ਼ੀ ਨੇਤਾਵਾਂ ਨੇ ਮੋਦੀ ਨੂੰ ਭੇਜਿਆ ਵਧਾਈ ਸੰਦੇਸ਼
05/24/2019 2:25:46 PM
ਟੋਰਾਂਟੋ/ਨਵੀਂ ਦਿੱਲੀ (ਬਿਊਰੋ)— ਲੋਕਸਭਾ ਚੋਣਾਂ 2019 ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਐੱਨ.ਡੀ.ਏ. ਨੇ ਦੂਜੀ ਵਾਰ ਭਾਰੀ ਬਹੁਮਤ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਮਗਰੋਂ ਮੋਦੀ ਨੂੰ ਵਿਦੇਸ਼ੀ ਨੇਤਾਵਾਂ ਦੇ ਵਧਾਈ ਸੰਦੇਸ਼ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵਧਾਈ ਸੰਦੇਸ਼ ਭੇਜਣ ਵਾਲਿਆਂ ਵਿਚ ਕੈਨੇਡਾ, ਅਮਰੀਕਾ, ਵੀਅਤਨਾਮ, ਰੂਸ, ਜਾਪਾਨ, ਅਫਗਾਨਿਸਤਾਨ, ਇਜ਼ਰਾਈਲ, ਭੂਟਾਨ, ਨੇਪਾਲ ਸ਼ੀਲੰਕਾ ਆਦਿ ਦੇਸ਼ਾਂ ਦੇ ਨੇਤਾ ਸ਼ਾਮਲ ਰਹੇ। ਇਨ੍ਹਾਂ ਦੇਸ਼ਾਂ ਦੇ ਪ੍ਰਮੁੱਖਾਂ ਤੇ ਰਾਸ਼ਟਰੀ ਪ੍ਰਧਾਨਾਂ ਨੇ ਫੋਨ ਕਰ ਕੇ ਜਾਂ ਟਵੀਟ ਕਰ ਕੇ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ।
Canadian PM Justin Trudeau:On behalf of Govt of Canada,I congratulate PM Narendra Modi on his re-election.I look forward to continuing to work with him to improve lives of Canadians&Indians alike through education&innovation, investing in trade&investment,&fighting climate change pic.twitter.com/kGuWvoC1v7
— ANI (@ANI) May 24, 2019
ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਨੇ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਦੂਜੀ ਵਾਰ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ। ਆਪਣੇ ਟਵੀਟ ਵਿਚ ਉਨ੍ਹਾਂ ਨੇ ਕਿਹਾ,''ਮੈਂ ਕੈਨੇਡਾ ਸਰਕਾਰ ਵੱਲੋਂ ਪੀ.ਐੱਮ. ਮੋਦੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਸਿੱਖਿਆ ਅਤੇ ਨਵੀਨਤਾ ਦੇ ਮਾਧਿਅਮ ਨਾਲ ਮੈਂ ਕੈਨੇਡੀਅਨ ਅਤੇ ਭਾਰਤੀ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੁੰਦਾ ਹਾਂ। ਵਪਾਰ ਵਿਚ ਨਿਵੇਸ਼ ਕਰਨਾ ਅਤੇ ਜਲਵਾਯੂ ਤਬਦੀਲੀ ਨਾਲ ਲੜਨਾ ਦੋਹਾਂ ਦੇਸ਼ਾਂ ਦੇ ਏਜੰਡੇ ਵਿਚ ਹੋਣਾ ਚਾਹੀਦਾ ਹੈ।''
MEA: Emir of Kuwait Sabah Al-Ahmad Al-Jaber Al-Sabah(in file pic) sent a congratulatory message to PM Modi for his electoral victory. Crown Prince Sheikh Nawaf Al-Ahmad Al-Jaber Al-Sabah & the PM Sheikh Jaber Al-Mubarak Al-Hamad Al-Sabah sent similar messages to PM pic.twitter.com/3VtJ0Y1sof
— ANI (@ANI) May 24, 2019
ਕੁਵੈਤ ਦੇ ਇਮਾਮ ਸਬਾ ਅਲ-ਅਹਿਮਦ ਅਲ-ਜ਼ਬਰ ਅਲ-ਸਬਾ ਨੇ ਪੀ.ਐੱਮ. ਮੋਦੀ ਨੂੰ ਉਨ੍ਹਾਂ ਦੀ ਚੁਣਾਵੀ ਜਿੱਤ ਲਈ ਵਧਾਈ ਸੰਦੇਸ਼ ਭੇਜਿਆ। ਕ੍ਰਾਊਨ ਪ੍ਰਿੰਸ ਸ਼ੇਖ ਨਵਾਫ ਅਲ-ਅਹਿਮਦ ਅਲ-ਜ਼ਬਰ ਅਲ-ਜ਼ਬਰ ਅਲ-ਸਬਾਹ ਅਤੇ ਪੀ.ਐੱਮ. ਸ਼ੇਖ ਜਾਬੇਰ ਅਲ-ਮੁਬਾਰਕ ਅਲ-ਹਮਦ ਅਲ-ਸਬਾਹ ਨੇ ਨਰਿੰਦਰ ਮੋਦੀ ਨੂੰ ਇਸੇ ਤਰ੍ਹਾਂ ਦੇ ਵਧਾਈ ਸੰਦੇਸ਼ ਭੇਜੇ ਹਨ।
Bangladeshi PM Sheikh Hasina has sent a congratulatory message to PM Narendra Modi. #ElectionResults2019 (file pic) pic.twitter.com/DpfOkOkmRf
— ANI (@ANI) May 23, 2019
ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਨਾਲ ਹੀ ਵੀਅਤਨਾਮ ਦੇ ਪ੍ਰਧਾਨ ਮੰਤਰੀ Nguyen Xuan Phuc ਨੇ ਵਧਾਈ ਸੰਦੇਸ਼ ਭੇਜਿਆ ਹੈ।
Prime Minister of Vietnam Nguyen Xuan Phuc has written to PM Narendra Modi congratulating him. #ElectionResults2019 (file pic) pic.twitter.com/z6YzxfLd18
— ANI (@ANI) May 23, 2019
ਮੀਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨੇ ਵੀ ਪੀ.ਐਮ. ਮੋਦੀ ਨੂੰ ਵਧਾਈ ਸੰਦੇਸ਼ ਭੇਜਿਆ ਹੈ।
State Counsellor of Myanmar Aung San Suu Kyi sends a congratulatory letter to PM Narendra Modi (file pics) pic.twitter.com/eXEqPUeWtw
— ANI (@ANI) May 24, 2019
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਪੀ.ਐੱਮ. ਨਰਿੰਦਰ ਮੋਦੀ ਨੂੰ ਫੋਨ ਕਰ ਕੇ ਨਿੱਜੀ ਰੂਪ ਨਾਲ ਵਧਾਈ ਦਿੱਤੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਟਵਿੱਟਰ 'ਤੇ ਮੋਦੀ ਨੂੰ ਵਧਾਈ ਦਿੱਤੀ ਸੀ। ਉਹ ਵਧਾਈ ਦੇਣ ਵਾਲੇ ਪਹਿਲੇ ਰਾਸ਼ਟਰ ਪ੍ਰਮੁੱਖ ਸਨ।
Prime Minister of Israel, Benjamin Netanyahu congratulates Prime Minister #NarendraModi, says, "will continue to strengthen our friendship between India and Israel". pic.twitter.com/zF9o2iHadE
— ANI (@ANI) May 23, 2019