ਭਗਵਾਨ ਜਗਨਨਾਥ ਨੂੰ ਦੱਸ ਦਿੱਤਾ PM ਮੋਦੀ ਦੇ ਭਗਤ, ਹੁਣ ਪਛਤਾਵੇ ਵਜੋਂ 3 ਦਿਨ ਵਰਤ ਰੱਖਣਗੇ ਸੰਬਿਤ ਪਾਤਰਾ

Wednesday, May 22, 2024 - 11:10 AM (IST)

ਭਗਵਾਨ ਜਗਨਨਾਥ ਨੂੰ ਦੱਸ ਦਿੱਤਾ PM ਮੋਦੀ ਦੇ ਭਗਤ, ਹੁਣ ਪਛਤਾਵੇ ਵਜੋਂ 3 ਦਿਨ ਵਰਤ ਰੱਖਣਗੇ ਸੰਬਿਤ ਪਾਤਰਾ

ਨੈਸ਼ਨਲ ਡੈਸਕ- ਭਾਜਪਾ ਨੇਤਾ ਅਤੇ ਪੁਰੀ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਸੰਬਿਤ ਪਾਤਰਾ ਵੱਲੋਂ ਇਕ ਉੜੀਆ ਚੈਨਲ ਨਾਲ ਗੱਲਬਾਤ ਦੌਰਾਨ ‘ਭਗਵਾਨ ਜਗਨਨਾਥ ਨੂੰ ਪੀ. ਐੱਮ. ਮੋਦੀ ਦਾ ਭਗਤ ਦੱਸਿਆ ਹੈ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਇਸ ਵਿਵਾਦ ਤੋਂ ਬਾਅਦ ਸੰਬਿਤ ਪਾਤਰਾ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ,‘‘ਜ਼ੁਬਾਨ ਫਿਸਲ ਗਈ ਸੀ।’’ ਸੀ. ਐੱਮ. ਨਵੀਨ ਪਟਨਾਇਕ ਦੀ ‘ਐਕਸ’ ਪੋਸਟ ਨੂੰ ਸਾਂਝਾ ਕਰਦੇ ਹੋਏ ਪਾਤਰਾ ਨੇ ਲਿਖਿਆ, ‘‘ਅੱਜ ਪੁਰੀ ’ਚ ਨਰਿੰਦਰ ਮੋਦੀ ਜੀ ਦੇ ਰੋਡ ਸ਼ੋਅ ਦੀ ਵੱਡੀ ਸਫਲਤਾ ਤੋਂ ਬਾਅਦ ਮੈਂ ਕਈ ਮੀਡੀਆ ਚੈਨਲਾਂ ਨੂੰ ਰਈ ਬਾਈਟਸ ਦਿੱਤੀਆਂ, ਹਰ ਜਗ੍ਹਾ ਮੈਂ ਜ਼ਿਕਰ ਕੀਤਾ ਕਿ ਮੋਦੀ ਜੀ ਇਕ ਉਤਸ਼ਾਹੀ ਅਤੇ ਸ਼੍ਰੀ ਜਗਨਨਾਥ ਮਹਾਪ੍ਰਭੂ ਦੇ ‘ਭਗਤ’ ਹਨ। ਮੈਂ ਇਸ ਦੇ ਬਿਲਕੁਲ ਉਲਟ ਬੋਲ ਗਿਆ।” ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਪੋਸਟ ਕਰਦਿਆਂ ਸੰਬਿਤ ਪਾਤਰਾ ਨੇ ਲਿਖਿਆ, ‘‘ਮੈਂ ਮਹਾਪ੍ਰਭੂ ਸ਼੍ਰੀ ਜਗਨਨਾਥ ਜੀ ਦੇ ਚਰਨਾਂ ’ਚ ਸਿਰ ਝੁਕੇ ਕੇ ਖਿਮਾ ਮੰਗਦਾ ਹਾਂ, ਆਪਣੀ ਇਸ ਗਲਤੀ ਨੂੰ ਸੁਧਾਰਨ ਅਤੇ ਪਛਤਾਵੇ ਲਈ ਅਗਲੇ 3 ਦਿਨ ਵਰਤ ਰੱਖਾਂਗਾ।’’

ਸੰਬਿਤ ਪਾਤਰਾ ਦੀ ਵਾਇਰਲ ਵੀਡੀਓ ਕਲਿੱਪ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ, ‘‘ਮਹਾਪ੍ਰਭੂ ਸ਼੍ਰੀ ਜਗਨਨਾਥ ਬ੍ਰਹਿਮੰਡ ਦੇ ਭਗਵਾਨ ਹਨ। ਮਹਾਪ੍ਰਭੂ ਨੂੰ ਕਿਸੇ ਇਨਸਾਨ ਦਾ ਭਗਤ ਕਹਿਣਾ ਭਗਵਾਨ ਦਾ ਅਪਮਾਨ ਹੈ। ਇਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਦੁਨੀਆ ਭਰ ਦੇ ਕਰੋੜਾਂ ਜਗਨਨਾਥ ਭਗਤਾਂ ਅਤੇ ਉੜੀਆ ਲੋਕਾਂ ਦੀ ਆਸਥਾ ਦਾ ਅਪਮਾਨ ਹੋਇਆ ਹੈ।’’ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਨੇ ਵੀ ਪਾਤਰਾ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀ ਟਿੱਪਣੀ ਨੂੰ ‘ਭਗਵਾਨ ਦਾ ਅਪਮਾਨ’ ਦੱਸਿਆ। ਉਨ੍ਹਾਂ ਕਿਹਾ, ‘‘ਮੈਂ ਭਾਜਪਾ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਨੇ ਸੋਚਣ ਸ਼ੁਰੂ ਕਰ ਦਿੱਤਾ ਹੈ ਕਿ ਉਹ ਭਗਵਾਨ ਤੋਂ ਉੱਪਰ ਹਨ। ਇਹ ਹੰਕਾਰ ਦੀ ਸਿਖਰ ਹੈ। ਭਗਵਾਨ ਨੂੰ ਮੋਦੀ ਜੀ ਦਾ ਭਗਤ ਕਹਿਣਾ ਭਗਵਾਨ ਦਾ ਅਪਮਾਨ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News