ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕ ਤਾਕਤ ਬਣਾਉਣ ''ਚ CAG ਦੀ ਹੋਵੇਗੀ ਅਹਿਮ ਭੂਮਿਕਾ : PM ਮੋਦੀ

Thursday, Nov 21, 2019 - 07:09 PM (IST)

ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕ ਤਾਕਤ ਬਣਾਉਣ ''ਚ CAG ਦੀ ਹੋਵੇਗੀ ਅਹਿਮ ਭੂਮਿਕਾ : PM ਮੋਦੀ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ 'ਚ ਲੇਖਾਕਾਰ ਜਨਰਲ ਦੇ ਸਮਾਗਮ ਨੂੰ ਸੰਬੋਧਿਤ ਕੀਤਾ। ਪੀ.ਐੱਮ. ਮੋਦੀ, ਮਹਾਤਮਾ ਗਾਂਧੀ ਦੀ ਇਕ ਮੁਰਤੀ ਦਾ ਉਦਘਾਟਨ ਕੀਤਾ, ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਕੰਟਰੋਲਰ ਅਤੇ ਆਡੀਟਰ ਜਨਰਲ  ਪ੍ਰਖਿਅਕ ਦਫਤਰ (ਕੈਗ) 'ਚ ਦੇਸ਼ ਭਰ ਦੇ ਅਕਾਉਂਟੇਟ ਜਨਰਲ ਅਤੇ ਡਿਪਟੀ ਅਕਾਉਂਟੇਟ ਜਨਰਲ ਨੂੰ ਸੰਬੋਧਿਤ ਕੀਤਾ।
ਪੀ.ਐੱਮ. ਮੋਦੀ ਨੇ ਕਿਹਾ ਕਿ ਸਿਰਫ ਅੰਕੜਿਆਂ ਅਤੇ ਪ੍ਰਕਿਰਿਆ ਤਕ ਹੀ ਇਸ ਸੰਗਠਨ ਨੂੰ ਸੀਮਤ ਨਹੀਂ ਰਹਿਣਾ ਹੈ, ਸਗੋਂ ਅਸਲ 'ਚ ਗੁਡ ਗਵਰਨੇਸ ਦੇ ਇਕ ਕੈਟੇਲਿਸਟ ਦੇ ਰੂਪ 'ਚ ਅੱਗੇ ਆਉਣਾ ਹੈ। ਕੈਗ ਨੂੰ ਕੈਗ ਪਲਸ ਬਣਾਉਣ ਦੇ ਸੁਝਾਅ 'ਤੇ ਤੁਸੀਂ ਗੰਭੀਰਤਾ ਨਾਲ ਅਮਲ ਕਰ ਰਹੇ ਹੋ, ਇਹ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕੈਗ ਦੀ ਜ਼ਿੰਮੇਵਾਰੀ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਤੁਸੀਂ ਦੇਸ਼ ਅਤੇ ਸਮਾਜ ਦੇ ਆਰਥਿਕ ਪੜਾਅ ਨੂੰ ਪਵਿੱਤਰ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹੋ ਅਤੇ ਇਸ ਲਈ ਤੁਹਾਡੇ ਤੋਂ ਉਮੀਦਾਂ ਵੀ ਜ਼ਿਆਧਾ ਰਹਿੰਦੀਆਂ ਹਨ।


author

Inder Prajapati

Content Editor

Related News