ਕੈਗ ਦਾ ਖ਼ੁਲਾਸਾ: ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੁਨਾਫ਼ੇ ’ਚ ਹੈ ਦਿੱਲੀ ਸਰਕਾਰ
Thursday, Jul 07, 2022 - 09:40 AM (IST)
![ਕੈਗ ਦਾ ਖ਼ੁਲਾਸਾ: ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੁਨਾਫ਼ੇ ’ਚ ਹੈ ਦਿੱਲੀ ਸਰਕਾਰ](https://static.jagbani.com/multimedia/2022_7image_09_40_286969560delhi.jpg)
ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਦੀ ਅਗਵਾਈ ’ਚ ਦਿੱਲੀ ਸਰਕਾਰ ਨੇ ਆਪਣਾ ਰੈਵੇਨਿਊ ਸਰਪਲਸ ਮੈਂਟੇਨ ਰੱਖਿਆ ਹੈ। ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੇ ਹੱਥਾਂ ’ਚ ਆਉਣ ਤੋਂ ਬਾਅਦ ਕਦੇ ਵੀ ਘਾਟੇ ’ਚ ਨਹੀਂ ਰਹੀ। ਕੰਟ੍ਰੋਲਰ ਐਂਡ ਆਡੀਟਰ ਜਨਰਲ (ਕੈਗ) ਦੇ ਅੰਕੜੇ ਦਿੱਲੀ ਵਿਧਾਨ ਸਭਾ ’ਚ ਰੱਖੇ ਗਏ, ਜਿਨ੍ਹਾਂ ’ਚੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਦਿੱਲੀ ਅਜਿਹਾ ਸੂਬਾ ਹੈ ਜੋ ਸਾਲ 2015 ਤੋਂ ਰੈਵੇਨਿਊ ਸਰਪਲਸ ਹਾਸਲ ਕਰਦਾ ਰਿਹਾ ਹੈ। ਦਿੱਲੀ ਵਿਧਾਨ ਸਭਾ ’ਚ ਰੱਖੇ ਗਏ ਕੈਗ ਦੇ ਅੰਕੜਿਆਂ ਮੁਤਾਬਕ ਦਿੱਲੀ ਦਾ ਰੈਵੇਨਿਊ ਸਰਪਲਸ ਹੀ ਹੈ। ਸਾਲ 2019-2020 ਦੀ ਕੈਗ ਆਡਿਟ ਰਿਪੋਰਟ ਮੁਤਾਬਕ ਦਿੱਲੀ ਸਰਕਾਰ ਨੇ 7,499 ਕਰੋੜ ਦਾ ਰੈਵੇਨਿਊ ਹਾਸਲ ਕੀਤਾ ਹੈ, ਜੋ ਉਸ ਦੇ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੀ ਰਿਹਾ।
‘ਆਪ’ ਦੀ ਈਮਾਨਦਾਰੀ ਦਾ ਸਭ ਤੋਂ ਵੱਡਾ ਸਬੂਤ ਹੈ ਕੈਗ ਦੀ ਰਿਪੋਰਟ: ਕੇਜਰੀਵਾਲ
ਓਧਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਗ ਦੀ ਦਿੱਲੀ ਸਰਕਾਰ ਨੂੰ ਲਾਭ ’ਤੇ ਦੱਸਣ ਵਾਲੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੰਕੜੇ ਉਨ੍ਹਾਂ ਦੀ ਈਮਾਨਦਾਰੀ ਦਾ ਸਭ ਤੋਂ ਵੱਡਾ ਸਬੂਤ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਈਮਾਨਦਾਰੀ ਨੇ ਵਿਰੋਧੀਆਂ ਦੀ ਨੀਂਦ ਉੱਡਾ ਦਿੱਤੀ ਹੈ।