DTC ਨਾਲ ਜੁੜੀ CAG ਰਿਪੋਰਟ ਦਿੱਲੀ ਵਿਧਾਨ ਸਭਾ ''ਚ ਪੇਸ਼, ਘਟਾਈ ਗਈ ਬੱਸਾਂ ਦੀ ਗਿਣਤੀ

Monday, Mar 24, 2025 - 05:49 PM (IST)

DTC ਨਾਲ ਜੁੜੀ CAG ਰਿਪੋਰਟ ਦਿੱਲੀ ਵਿਧਾਨ ਸਭਾ ''ਚ ਪੇਸ਼, ਘਟਾਈ ਗਈ ਬੱਸਾਂ ਦੀ ਗਿਣਤੀ

ਨੈਸ਼ਨਲ ਡੈਸਕ- ਦਿੱਲੀ ਵਿਚ ਰੇਖਾ ਗੁਪਤਾ ਦੀ ਅਗਵਾਈ 'ਚ ਭਾਜਪਾ ਸਰਕਾਰ ਸੱਤਾ ਸੰਭਾਲਣ ਮਗਰੋਂ ਆਮ ਆਦਮੀ ਪਾਰਟੀ (ਆਪ) 'ਤੇ ਹਮਲਾਵਰ ਹੈ। 'ਆਪ' ਦੇ ਕਾਰਜਕਾਲ ਵਿਚ ਵੱਖ-ਵੱਖ ਵਿਭਾਗਾਂ ਵਿਚ ਧਾਂਦਲੀ ਦੇ ਦੋਸ਼ ਲਾਏ ਜਾ ਰਹੇ ਹਨ। ਵਿਧਾਨ ਸਭਾ 'ਚ ਸ਼ਰਾਬ ਅਤੇ ਮੁਹੱਲਾ ਕਲੀਨਿਕ ਨਾਲ ਜੁੜੀ ਰਿਪੋਰਟ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ DTC ਨਾਲ ਜੁੜੀ CAG ਦੀ ਰਿਪੋਰਟ ਪੇਸ਼ ਕੀਤੀ ਗਈ ਹੈ।

ਇਸ ਰਿਪੋਰਟ ਵਿਚ ਦੱਸਿਆ ਗਿਆ ਕਿ 2021-22 ਵਿਚ 660.37 ਕਰੋੜ ਰੁਪਏ ਦੇ ਕਾਰੋਬਾਰ ਨਾਲ ਰੋਜ਼ਾਨਾ ਔਸਤਨ 15.62 ਲੱਖ ਯਾਤਰੀਆਂ ਨੂੰ ਲੈ ਕੇ ਜਾਣ ਦੇ ਬਾਵਜੂਦ DTC ਨੂੰ ਲਗਾਤਾਰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2015-16 ਤੋਂ 2021-22 ਤੱਕ 7 ਸਾਲ ਦੇ ਆਡਿਟ ਵਿਚ ਵੇਖਿਆ ਗਿਆ ਕਿ DTC ਕੋਲ ਕੋਈ ਬਿਜ਼ਨੈੱਸ ਪਲਾਨ ਨਹੀਂ ਸੀ।

CAG  ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ DTC ਨੇ ਬੱਸਾਂ ਦੀ ਗਿਣਤੀ ਘੱਟ ਕੀਤੀ ਅਤੇ ਆਧੁਨਿਕੀਕਰਨ ਵਿਚ ਕਾਫੀ ਦੇਰੀ ਕੀਤੀ। ਖ਼ਾਸ ਤੌਰ ਤੋਂ ਇਲੈਕਟ੍ਰਿਕ ਬੱਸਾਂ ਦੀ ਖਰੀਦ ਵਿਚ ਦੇਰੀ ਹੋਈ ਅਤੇ ਇਸ ਲਈ ਜੁਰਮਾਨਾ ਵੀ ਨਹੀਂ ਲਾਇਆ ਗਿਆ। 2015-16 ਵਿਚ ਜਿੱਥੇ 4,344 ਬੱਸਾਂ ਸਨ, ਉੱਥੇ 2022-23 ਵਿਚ ਇਨ੍ਹਾਂ ਦੀ ਗਿਣਤੀ ਘੱਟ ਕੇ 3,937 ਰਹਿ ਗਈ। ਇਸ ਦੇ ਬਾਵਜੂਦ ਸਿਰਫ 300 ਨਵੀਂ ਇਲੈਕਟ੍ਰਿਕ ਬੱਸਾਂ ਹੀ ਜੋੜੀਆਂ ਗਈਆਂ। 


author

Tanu

Content Editor

Related News