ਕੇਂਦਰੀ ਕੈਬਨਿਟ ਦਾ ਵੱਡਾ ਫੈਸਲਾ, ਤਿੰਨ ਤਲਾਕ 'ਤੇ ਸੰਸਦ 'ਚ ਨਵਾਂ ਬਿੱਲ ਲਿਆਵੇਗੀ ਮੋਦੀ ਸਰਕਾਰ

06/12/2019 7:50:49 PM

ਨਵੀਂ ਦਿੱਲੀ— ਕੇਂਦਰੀ ਕੈਬਨਿਟ ਨੇ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਪੀ.ਐੱਮ. ਮੋਦੀ ਦੀ ਪ੍ਰਧਾਨਗੀ 'ਚ ਅੱਜ ਹੋਈ ਕੈਬਨਿਟ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦੀ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਜਾਵਡੇਕਰ ਨੇ ਕਿਹਾ ਕਿ ਕੈਬਨਿਟ ਨੇ ਜੰਮੂ ਕਸ਼ਮੀਰ ਰਿਜ਼ਰਵੇਸ਼ਨ ਬਿੱਲ, 2019 ਨੂੰ ਮਨਜ਼ੂਰੀ ਦਿੱਤੀ ਹੈ। ਜੋ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਖੇਤਰਾਂ 'ਚ ਰਹਿਣ ਵਾਲੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਰਾਹਤ ਹੋਵੇਗੀ। ਹੁਣ ਉਹ ਵੱਖ ਵੱਖ ਕਾਰੋਬਾਰੀ ਕੋਰਸਾਂ 'ਚ ਸਿੱਧੀ ਭਰਤੀ, ਤਰੱਕੀ ਤੇ ਐਂਟਰੀ 'ਚ ਰਿਜ਼ਰਵੇਸ਼ਨ ਦਾ ਲਾਭ ਚੁੱਕ ਸਕਦੇ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਤਿੰਨ ਤਲਾਕ ਬਿੱਲ ਪੇਸ਼ ਕੀਤਾ ਸੀ ਪਰ ਲੋਕ ਸਭਾ 'ਚ ਮਨਜ਼ੂਰੀ ਮਿਲਣ ਤੋਂ ਦੇ ਬਾਵਜੂਦ ਇਹ ਬਿੱਲ ਰਾਜ ਸਭਾ 'ਚ ਲਟਕਿਆ ਰਹਿ ਗਿਆ ਸੀ। ਇਸ ਕਾਰਨ ਪਿਛਲੇ ਮਹੀਨੇ 16ਵੀਂ ਲੋਕ ਸਭਾ ਦਾ ਕਾਰਜਕਾਲ ਖਤਮ ਹੋਣ ਨਾਲ ਹੀ ਇਹ ਬਿੱਲ ਵੀ ਖਤਮ ਹੋ ਗਿਆ ਸੀ।
ਕੇਂਦਰੀ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਸਭ ਤੋਂ ਪਹਿਲਾਂ 17 ਜੂਨ ਤੋਂ ਸ਼ੁਰੂ ਹੋ ਰਹੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ। ਪਿਛਲੀ ਵਾਰ ਰਾਜ ਸਭਾ 'ਚ ਸਰਕਾਰ ਕੋਲ ਮੌਜੂਦਾ ਬਹੁਮਤ ਨਾ ਹੋਣ ਕਾਰਨ ਵਿਰੋਧੀ ਇਸ ਬਿੱਲ ਨੂੰ ਰੋਕਣ 'ਚ ਸਫਲ ਹੋ ਗਈ ਸੀ। ਅਜਿਹੇ 'ਚ ਇਸ ਵਾਰ ਇਸ ਬਿੱਲ 'ਤੇ ਸੂਬਾ ਸਭਾ ਦੇ ਰੂਖ 'ਤੇ ਸਾਰੀਆਂ ਦੀਆਂ ਨਿਗਾਹਾਂ ਹੋਣਗੀਆਂ।


Inder Prajapati

Content Editor

Related News