ਯੂ.ਪੀ. ਸਰਕਾਰ ਦਾ ਐਲਾਨ, 2022 ਤੱਕ UP 'ਚ ਹਰ ਗ਼ਰੀਬ ਕੋਲ ਹੋਵੇਗਾ ਆਪਣਾ ਘਰ

Wednesday, Mar 31, 2021 - 02:58 AM (IST)

ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ ਵਿੱਚ ਸਾਲ 2022 ਤੱਕ ਉੱਤਰ ਪ੍ਰਦੇਸ਼ ਵਿੱਚ ਹਰ ਗਰੀਬ ਦੇ ਕੋਲ ਆਪਣਾ ਘਰ ਹੋਵੇਗਾ। ਮੁੱਖ‍ ਮੰਤਰੀ ਨੇ ਕਿਹਾ ਕਿ ਜੀਵਨ ਦੀ ਸੁਗਮਤਾ ਵਿੱਚ ਘਰ, ਬਿਜਲੀ, ਸ਼ੁੱਧ ਪੀਣ ਵਾਲਾ ਪਾਣੀ, ਸਿਹਤ ਸਹੂਲਤਾਂ, ਸਕੂਲੀ ਸਿੱਖਿਆ ਅਤੇ ਨਜ਼ਦੀਕੀ ਰੁਜ਼ਗਾਰ ਦੀ ਜ਼ਰੂਰਤ ਨੂੰ ਪੂਰਾ ਕਰਣ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਕੰਮ ਕਰ ਰਹੀਆਂ ਹਨ।

ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਇੱਕ ਸਫਲ ਯੋਜਨਾ ਹੈ। ਇਸ ਵਿੱਚ ਸ਼ਹਿਰੀ ਖੇਤਰ ਦੇ ਲੋਕਾਂ ਨੂੰ 2.5 ਲੱਖ ਰੁਪਏ ਦਿੱਤੇ ਜਾਂਦੇ ਹਨ। ਕੇਂਦਰ ਸਰਕਾਰ 1.5 ਲੱਖ ਦਿੰਦੀ ਹੈ ਅਤੇ ਸੂਬਾ ਸਰਕਾਰ 1 ਲੱਖ ਰੁਪਏ ਦਿੰਦੀ ਹੈ। ਪ੍ਰਦੇਸ਼ ਵਿੱਚ ਪਿਛਲੇ ਚਾਰ ਸਾਲ ਵਿੱਚ ਜਨਤਾ ਦੀ ਮੰਗ ਦੇ ਸਮਾਨ ਸਮਰੱਥ ਗਿਣਤੀ ਵਿੱਚ ਘਰ ਉਪਲੱਬਧ ਕਰਾਏ ਜਾ ਰਹੇ ਹਨ।

ਮੁੱਖ ਮੰਤਰੀ ਯੋਗੀ ਆਦਿਤਿਅਨਾਥ ਗੋਰਖਪੁਰ ਦੇ ਮਾਨਬੇਲਾ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਲਾਭਪਾਤਰੀਆਂ ਨੂੰ ਰਿਹਾਇਸ਼ੀ ਸਰਟੀਫਿਕੇਟ ਸੌਂਪਣ ਲਈ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

ਕੁਲ 40 ਲੱਖ ਘਰ
ਮੁੱਖ ਮੰਤਰੀ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ 18 ਲੱਖ ਅਤੇ ਦਿਹਾਤੀ ਖੇਤਰ ਵਿੱਚ 22 ਲੱਖ, ਕੁਲ 40 ਲੱਖ ਘਰ ਦਿੱਤੇ ਗਏ ਹਨ। ਇਸ ਯੋਜਨਾ ਵਿੱਚ ਵਿਅਕਤੀਗਤ ਲਾਭਪਾਤਰੀਆਂ ਨੂੰ ਵੀ 2.5 ਲੱਖ ਰੁਪਏ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰਾਂ, ਵਕੀਲਾਂ, ਅਧਿਆਪਕਾਂ ਆਦਿ ਦੇ ਨਾਲ ਕਾਮਿਆਂ ਨੂੰ ਵੀ ਰਿਹਾਇਸ਼ ਦੀ ਸਹੂਲਤ ਨਾਲ ਲਾਭ ਪਹੁੰਚਾਇਆ ਜਾ ਰਿਹਾ ਹੈ। ਹੁਣ ਕੋਈ ਮਜ਼ਦੂਰ ਫੁੱਟਪਾਥ 'ਤੇ ਸੋਣ ਨੂੰ ਮਜ਼ਬੂਰ ਨਹੀਂ ਹੋਵੇਗਾ। ਉਸ ਨੂੰ ਆਪਣੇ ਮਕਾਨ ਵਿੱਚ ਸਨਮਾਨ ਦੇ ਨਾਲ ਭੋਜਨ ਮਿਲੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News