ਸਾਬਕਾ ਵਿਧਾਇਕ ਦਾ ਭਰਾ ਲਾਪਤਾ, ਬਰਿੱਜ ''ਤੇ ਮਿਲੀ ਨੁਕਸਾਨੀ ਕਾਰ
Sunday, Oct 06, 2024 - 05:58 PM (IST)
ਮੰਗਲੁਰੂ (ਭਾਸ਼ਾ)- ਕਰਨਾਟਕ ਦੇ ਸਾਬਕਾ ਵਿਧਾਇਕ ਮੋਹਿਊਦੀਨ ਬਾਵਾ ਦੇ ਭਰਾ ਮੁਮਤਾਜ ਅਲੀ ਐਤਵਾਰ ਸਵੇਰ ਤੋਂ ਲਾਪਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਲੀ ਦੀ ਕਾਰ ਨੁਕਸਾਨੀ ਹਾਲਤ 'ਚ ਕੁਲੂਰ ਬਰਿੱਜ 'ਤੇ ਲਾਵਾਰਸ ਹਾਲਤ 'ਚ ਮਿਲੀ। ਇਸ ਤੋਂ ਪਹਿਲੇ ਅਲੀ ਨੇ ਆਪਣੀ ਧੀ ਨੂੰ ਇਕ ਵਟਸਐੱਪ ਸੰਦੇਸ਼ ਭੇਜਿਆ ਸੀ, ਜਿਸ 'ਚ ਉਨ੍ਹਾਂ ਕਿਹਾ ਸੀ,''ਮੈਂ ਵਾਪਸ ਨਹੀਂ ਆਵਾਂਗਾ।'' ਅਲੀ ਖੇਤਰ ਦੇ ਮੁੱਖ ਕਾਰੋਬਾਰੀ ਅਤੇ ਮਿਸਬਾਹ ਗਰੁੱਪ ਆਫ਼ ਐਜੂਕੇਸ਼ਨਲ ਇੰਸਟੀਚਿਊਸ਼ਨ ਦਾ ਚੇਅਰਮੈਨ ਹਨ। ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ 'ਚ ਮੋਹਿਊਦੀਨ ਬਾਵਾ ਸਣੇ ਪਰਿਵਾਰ ਦੇ ਮੈਂਬਰ ਵੀ ਹਾਦਸੇ ਵਾਲੀ ਜਗ੍ਹਾ ਮੌਜੂਦ ਸਨ।
ਮੰਗਲੁਰੂ ਦੇ ਪੁਲਸ ਸੁਪਰਡੈਂਟ ਅਨੁਪਮ ਅਗਰਵਾਲ ਨੇ ਮਾਮਲੇ ਦੀ ਜਾਂਚ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ। ਸ਼ੁਰੂਆਤੀ ਜਾਂਚ ਅਨੁਸਾਰ ਕਾਰੋਬਾਰੀ ਐਤਵਾਰ ਤੜਕੇ ਕਰੀਬ 3 ਵਜੇ ਆਪਣੇ ਘਰੋਂ ਵਾਹਨ 'ਤੇ ਨਿਕਲੇ ਅਤੇ ਸ਼ਹਿਰ 'ਚ ਘੁੰਮਣ ਤੋਂ ਬਾਅਦ ਸਵੇਰੇ ਕਰੀਬ 5 ਵਜੇ ਕੁਲੂਰ ਬਰਿੱਜ ਕੋਲ ਆਪਣੀ ਗੱਡੀ ਖੜ੍ਹੀ ਕਰ ਦਿੱਤੀ। ਅਲੀ ਦੇ ਆਖ਼ਰੀ ਵਟਸਐੱਪ ਸੰਦੇਸ਼ ਤੋਂ ਚਿੰਤਤ ਉਨ੍ਹਾਂ ਦੀ ਧੀ ਨੇ ਤੁਰੰਤ ਸਥਾਨਕ ਪੁਲਸ ਨਾਲ ਸੰਪਰਕ ਕੀਤਾ। ਉਨ੍ਹਾਂ ਦੀ ਤਲਾਸ਼ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8