ਕਾਰੋਬਾਰੀ ਪਿਓ-ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ ! ਲੋਕਾਂ ਨੇ ਕੁੱਟ-ਕੁੱਟ ਕਾਤਲ ਨੂੰ ਵੀ ਉਤਾਰਿਆ ਮੌਤ ਦੇ ਘਾਟ

Wednesday, Jun 10, 2026 - 12:06 PM (IST)

ਕਾਰੋਬਾਰੀ ਪਿਓ-ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ ! ਲੋਕਾਂ ਨੇ ਕੁੱਟ-ਕੁੱਟ ਕਾਤਲ ਨੂੰ ਵੀ ਉਤਾਰਿਆ ਮੌਤ ਦੇ ਘਾਟ

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਕਸਬੇ ਬੜੌਤ 'ਚ ਮੰਗਲਵਾਰ ਸ਼ਾਮ ਨੂੰ ਹਥਿਆਰਬੰਦ ਅਪਰਾਧੀਆਂ ਨੇ ਇਕ ਟੈਂਟ ਕਾਰੋਬਾਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਫਾਇਰਿੰਗ ਕਰਦੇ ਹੋਏ ਬਦਮਾਸ਼ਾਂ ਨੇ ਸੋਹਨਲਾਲ (60) ਅਤੇ ਉਸ ਦੇ ਇਕਲੌਤੇ ਪੁੱਤਰ ਵਿਕਾਸ (28) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੋਲੀ ਲੱਗਣ ਕਾਰਨ ਮੋਟਰਸਾਈਕਲ ਸਵਾਰ ਰਾਹਗੀਤ ਬਤੌੜ ਵਾਸੀ ਰੋਹਿਤ ਵੀ ਜ਼ਖ਼ਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਹਿਸਟਰੀਸ਼ੀਟਰ ਵਰੁਣ ਲੁਹਾਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 10 ਸਾਲ ਪਹਿਲਾਂ ਆਪਣੇ ਭਰਾ ਕਪਿਲ ਦੇ ਕਤਲ ਦੀ ਰੰਜਿਸ਼ ਕਾਰਨ ਇਸ ਅਪਰਾਧ ਨੂੰ ਅੰਜਾਮ ਦਿੱਤਾ। ਰਾਹਗੀਰਾਂ ਨੇ ਵਰੁਣ ਲੁਹਾਰੀ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰ ਦਿੱਤੀ। ਮੇਰਠ ਮੈਡੀਕਲ ਸੈਂਟਰ ਲਿਜਾਂਦੇ ਸਮੇਂ ਵਰੁਣ ਦੀ ਵੀ ਮੌਤ ਹੋ ਗਈ। ਪੁਲਸ ਅਨੁਸਾਰ, ਬੜੌਤ 'ਚ ਦਿੱਲੀ ਬੱਸ ਸਟੈਂਡ ਦੇ ਨੇੜੇ ਰਹਿਣ ਵਾਲੇ ਕਾਰੋਬਾਰੀ ਸੋਹਨਲਾਲ ਦੀ ਆਪਣੇ ਘਰ ਦੇ ਬਾਹਰ ਇੱਕ ਟੈਂਟ ਅਤੇ ਮਿਠਾਈਆਂ (confectionery) ਦੀ ਦੁਕਾਨ ਹੈ।

ਮੰਗਲਵਾਰ ਸ਼ਾਮ ਟੈਂਟ ਵਪਾਰੀ ਸੋਹਨਲਾਲ ਆਪਣੇ ਬੇਟੇ ਵਿਕਾਸ ਨਾਲ ਦੁਕਾਨ 'ਚ ਬੈਠੇ ਸਨ। ਸ਼ਾਮ ਕਰੀਬ 6 ਵਜੇ 2 ਮੋਟਰਸਾਈਕਲਾਂ 'ਤੇ 5 ਤੋਂ 6 ਬਦਮਾਸ਼ ਆਏ ਅਤੇ ਦੁਕਾਨ 'ਚ ਵੜ ਕੇ ਸੋਹਨਲਾਲ ਨੂੰ ਕਈ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਾ ਬੇਟਾ ਵਿਕਾਸ ਬਚਾਅ ਲਈ ਦੁਕਾਨ ਤੋਂ ਨਿਕਲਿਆ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜੇ-ਤੇੜਏ ਦੇ ਵਪਾਰੀ ਆਏ ਅਤੇ ਦੌੜਦੇ ਹੋਏ ਬਦਮਾਸ਼ਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੇ ਪਿਸਤੌਲ ਅਤੇ ਰਿਵਾਲਵਰ ਖੋਹ ਲਏ। ਇਸ ਵਿਚ ਗੋਲੀਆਂ ਚਲਾਉਣ ਵਾਲਾ ਵਰੁਣ ਡਿੱਗ ਗਿਆ ਅਤੇ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ, ਜਿਸ ਨੂੰ ਮੇਰਠ ਮੈਡੀਕਲ ਕਾਲਜ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਐਲਾਨ ਐਲਾਨ ਦਿੱਤਾ। ਵਪਾਰੀ ਸੋਹਨਲਾਲ ਦੇ ਭਰਾ ਰਾਜੇਸ਼ ਨੇ ਵਰੁਣ ਲੁਹਾਰੀ, ਉਸ ਦੇ ਭਰਾ ਤਰੁਣ, ਪਿਤਾ ਬਾਬੂਰਾਮ, ਸਾਥੀ ਮੋਂਟੀ ਅਤੇ ਗੋਲੂ ਨੂੰ ਨਾਮਜ਼ਦ ਕਰਦੇ ਹੋਏ ਮੁਕੱਦਮਾ ਰਜਿਸਟਰਡ ਕਰਵਾਇਆ ਹੈ। ਘਟਨਾ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ ਅਤੇ ਪੁਲਸ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ। ਪੁਲਸ ਸੁਪਰਡੈਂਟ ਸੂਰਜ ਕੁਮਾਰ ਰਾਏ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਫੜਨ ਲਈ ਬੜੌਤ ਥਾਣੇ ਦੀਆਂ ਤਿੰਨ, ਬਾਗਪਤ, ਬਿਨੌਲੀ, ਰਮਾਲਾ, ਦੋਘਟ, ਛਪਰੌਲੀ ਥਾਣੇ ਦੀਆਂ ਟੀਮਾਂ ਨੂੰ ਲਗਾਇਆ ਗਿਆ ਹੈ। ਦੂਜੇ ਪਾਸੇ ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗਮਗੀਨ ਮਾਹੌਲ 'ਚ ਦੋਵਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਸੁਰੱਖਇਆ ਦੀ ਦ੍ਰਿਸ਼ਟੀ ਨਾਲ ਕਸਬੇ 'ਚ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News