ਆਧਾਰ ਕਾਰਡ ਧਾਰਕਾਂ ਲਈ ਵੱਡੀ ਰਾਹਤ! ਇਸ ਤਰੀਕ ਤੱਕ ਵਧੀ ਮੁਫ਼ਤ ਦਸਤਾਵੇਜ਼ ਅਪਡੇਟ ਕਰਨ ਦੀ ਸਹੂਲਤ

Friday, May 22, 2026 - 04:00 PM (IST)

ਆਧਾਰ ਕਾਰਡ ਧਾਰਕਾਂ ਲਈ ਵੱਡੀ ਰਾਹਤ! ਇਸ ਤਰੀਕ ਤੱਕ ਵਧੀ ਮੁਫ਼ਤ ਦਸਤਾਵੇਜ਼ ਅਪਡੇਟ ਕਰਨ ਦੀ ਸਹੂਲਤ

ਨਵੀਂ ਦਿੱਲੀ: ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਆਧਾਰ ਕਾਰਡ ਧਾਰਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਅਥਾਰਟੀ ਨੇ ਆਧਾਰ ਵਿੱਚ ਮੁਫ਼ਤ ਆਨਲਾਈਨ ਦਸਤਾਵੇਜ਼ ਅਪਡੇਟ ਕਰਨ ਦੀ ਸਮਾਂ ਸੀਮਾ ਵਧਾ ਕੇ 14 ਜੂਨ 2027 ਕਰ ਦਿੱਤੀ ਹੈ। ਪਹਿਲਾਂ ਇਹ ਸਹੂਲਤ ਸੀਮਤ ਸਮੇਂ ਲਈ ਸੀ, ਪਰ ਹੁਣ ਨਾਗਰਿਕ ਬਿਨਾਂ ਕਿਸੇ ਫੀਸ ਦੇ ਆਪਣੇ ਪਛਾਣ ਪੱਤਰ ਤੇ ਪਤੇ ਦੇ ਸਬੂਤ myAadhaar ਪੋਰਟਲ ਰਾਹੀਂ ਅਪਡੇਟ ਕਰ ਸਕਣਗੇ।

ਘਰ ਬੈਠੇ ਕਰੋ ਅਪਡੇਟ
ਨਾਗਰਿਕ ਆਪਣੇ ਆਧਾਰ ਵੇਰਵਿਆਂ ਨੂੰ myAadhaar ਪੋਰਟਲ 'ਤੇ ਲੌਗਇਨ ਕਰ ਕੇ ਤੇ OTP ਰਾਹੀਂ ਪਛਾਣ ਦੀ ਤਸਦੀਕ ਕਰ ਕੇ ਅਪਡੇਟ ਕਰ ਸਕਦੇ ਹਨ। ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼ JPEG, PNG ਜਾਂ PDF ਫਾਰਮੈਟ 'ਚ ਹੋਣੇ ਚਾਹੀਦੇ ਹਨ ਤੇ ਫਾਈਲ ਦਾ ਸਾਈਜ਼ 2 MB ਤੋਂ ਘੱਟ ਹੋਣਾ ਲਾਜ਼ਮੀ ਹੈ।

ਆਫਲਾਈਨ ਸੇਵਾ ਲਈ ਦੇਣੀ ਹੋਵੇਗੀ ਫੀਸ
UIDAI ਨੇ ਸਪੱਸ਼ਟ ਕੀਤਾ ਹੈ ਕਿ ਮੁਫ਼ਤ ਅਪਡੇਟ ਦੀ ਸਹੂਲਤ ਸਿਰਫ਼ ਆਨਲਾਈਨ ਪੋਰਟਲ 'ਤੇ ਹੀ ਉਪਲਬਧ ਹੈ। ਜੇਕਰ ਕੋਈ ਵਿਅਕਤੀ ਆਧਾਰ ਸੇਵਾ ਕੇਂਦਰ 'ਤੇ ਜਾ ਕੇ ਦਸਤਾਵੇਜ਼ ਅਪਡੇਟ ਕਰਵਾਉਂਦਾ ਹੈ, ਤਾਂ ਉਸ ਨੂੰ ਨਿਰਧਾਰਤ ਫੀਸ ਅਦਾ ਕਰਨੀ ਪਵੇਗੀ।

ਨਵਾਂ ਆਧਾਰ ਐਪ ਹੋਵੇਗਾ ਲਾਂਚ
UIDAI ਆਪਣੇ ਡਿਜੀਟਲ ਸਿਸਟਮ 'ਚ ਵੀ ਵੱਡਾ ਬਦਲਾਅ ਕਰ ਰਿਹਾ ਹੈ। ਪੁਰਾਣਾ mAadhaar ਐਪ ਜਲਦੀ ਹੀ ਬੰਦ ਕਰ ਦਿੱਤਾ ਜਾਵੇਗਾ ਅਤੇ ਉਸਦੀ ਜਗ੍ਹਾ ਨਵਾਂ 'Aadhaar' ਐਪ ਲਿਆਂਦਾ ਜਾ ਰਿਹਾ ਹੈ, ਜਿਸ 'ਚ ਬਿਹਤਰ ਸੁਰੱਖਿਆ, QR ਕੋਡ ਅਧਾਰਤ ਡੇਟਾ ਸ਼ੇਅਰਿੰਗ ਤੇ ਪ੍ਰਾਈਵੇਸੀ ਕੰਟਰੋਲ ਵਰਗੇ ਫੀਚਰ ਹੋਣਗੇ।

ਇਨ੍ਹਾਂ ਬਦਲਾਅ ਲਈ ਕੇਂਦਰ ਜਾਣਾ ਹੋਵੇਗਾ ਜ਼ਰੂਰੀ
ਫਿੰਗਰਪ੍ਰਿੰਟ ਅਤੇ ਆਈਰਿਸ ਸਕੈਨ (ਬਾਇਓਮੈਟ੍ਰਿਕ ਅਪਡੇਟ)।
ਨਾਮ, ਜਨਮ ਮਿਤੀ ਜਾਂ ਲਿੰਗ ਵਿੱਚ ਬਦਲਾਅ।
ਮੋਬਾਈਲ ਨੰਬਰ ਅਪਡੇਟ ਕਰਨਾ।

ਅਥਾਰਟੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਕਾਰੀ ਰਿਕਾਰਡ ਨੂੰ ਸਹੀ ਰੱਖਣ ਲਈ ਸਮੇਂ-ਸਮੇਂ 'ਤੇ ਆਪਣੀ ਜਾਣਕਾਰੀ ਅਪਡੇਟ ਕਰਦੇ ਰਹਿਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News