ਵੱਡਾ ਹਾਦਸਾ : ਡਿਵਾਈਡਰ ਨਾਲ ਟਕਰਾ ਕੇ ਪਲਟ ਗਈ 80 ਸਵਾਰੀਆਂ ਨਾਲ ਭਰੀ ਬੱਸ, 38 ਜ਼ਖ਼ਮੀ

Saturday, Sep 21, 2024 - 11:19 AM (IST)

ਵੱਡਾ ਹਾਦਸਾ : ਡਿਵਾਈਡਰ ਨਾਲ ਟਕਰਾ ਕੇ ਪਲਟ ਗਈ 80 ਸਵਾਰੀਆਂ ਨਾਲ ਭਰੀ ਬੱਸ, 38 ਜ਼ਖ਼ਮੀ

ਕਨੌਜ (ਯੂ.ਪੀ.) : ਉੱਤਰ ਪ੍ਰਦੇਸ਼ 'ਚ ਕਨੌਜ ਦੇ ਤੀਰਵਾ ਥਾਣਾ ਖੇਤਰ 'ਚ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ 38 ਯਾਤਰੀ ਜ਼ਖ਼ਮੀ ਹੋ ਗਏ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਤਿਰਵਾ ਖੇਤਰ ਅਧਿਕਾਰੀ ਡਾਕਟਰ ਪ੍ਰਿਅੰਕਾ ਬਾਜਪਾਈ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 12.15 ਵਜੇ ਦੇ ਕਰੀਬ ਵਾਪਰੀ ਹੈ। 

ਇਹ ਵੀ ਪੜ੍ਹੋ ਵੱਡਾ ਹਾਦਸਾ : ਬੱਸ-ਟਰੱਕ ਦੀ ਭਿਆਨਕ ਟੱਕਰ 'ਚ 6 ਲੋਕਾਂ ਦੀ ਮੌਤ, ਵਾਹਨਾਂ ਦੇ ਉੱਡੇ ਪਰਖੱਚੇ

ਜ਼ਿਆਦਾ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇੱਕ ਸਲੀਪਰ ਬੱਸ ਗੋਂਡਾ ਤੋਂ ਦਿੱਲੀ ਜਾ ਰਹੀ ਸੀ ਅਤੇ ਬੱਸ ਵਿੱਚ 80 ਸਵਾਰੀਆਂ ਸਨ। ਇਸ ਹਾਦਸੇ 'ਚ 38 ਯਾਤਰੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਤੀਰਵਾ 'ਚ ਭੀਮ ਰਾਓ ਅੰਬੇਡਕਰ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿਚ ਜ਼ਖ਼ਮੀਆਂ 'ਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News