ਬੱਸ ਨੂੰ ਅੱਗ, ਮਾਂ-ਬਾਪ, 2 ਧੀਆਂ ਤੇ 1 ਮੁੰਡੇ ਸਣੇ ਫੌਜੀ ਦਾ ਪੂਰਾ ਪਰਿਵਾਰ ਖ਼ਤਮ! ਰੁਆ ਦੇਵੇਗੀ ਪੂਰੀ ਖ਼ਬਰ

Wednesday, Oct 15, 2025 - 05:32 PM (IST)

ਬੱਸ ਨੂੰ ਅੱਗ, ਮਾਂ-ਬਾਪ, 2 ਧੀਆਂ ਤੇ 1 ਮੁੰਡੇ ਸਣੇ ਫੌਜੀ ਦਾ ਪੂਰਾ ਪਰਿਵਾਰ ਖ਼ਤਮ! ਰੁਆ ਦੇਵੇਗੀ ਪੂਰੀ ਖ਼ਬਰ

ਨੈਸ਼ਨਲ ਡੈਸਕ- ਬੀਤੇ ਦਿਨ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ 'ਚ ਇਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਸੀ, ਜਦੋਂ ਇਕ ਏ.ਸੀ. ਬੱਸ 'ਚ ਅਚਾਨਕ ਅੱਗ ਲੱਗ ਜਾਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਅੱਗ 'ਚ ਸੜ ਜਾਣ ਕਾਰਨ ਰੂਹ ਕੰਬਾਊ ਮੌਤ ਹੋ ਗਈ ਸੀ। ਇਨ੍ਹਾਂ 'ਚ ਇਕ ਫੌਜੀ ਵੀ ਮੌਜੂਦ ਸੀ, ਜੋ ਕਿ ਆਪਣੇ ਪਰਿਵਾਰ ਨਾਲ ਦੀਵਾਲੀ ਦੀਆਂ ਛੁੱਟੀਆਂ ਮਨਾਉਣ ਜਾ ਰਿਹਾ ਸੀ।

ਫ਼ੌਜੀ ਮਹਿੰਦਰ ਮੇਘਵਾਲ ਜੈਸਲਮੇਰ ਦੇ ਆਰਮੀ ਡਿਪੂ ਵਿੱਚ ਤਾਇਨਾਤ ਸਨ। ਉਹ ਆਪਣੀ ਪਤਨੀ ਪਾਰਵਤੀ ਨਾਲ ਦੀਵਾਲੀ ਮਨਾਉਣ ਦੀਆਂ ਸਲਾਹਾਂ ਕਰਦੇ ਹੋਏ ਜੈਸਲਮੇਰ ਤੋਂ ਆਪਣੇ ਘਰ ਵੱਲ ਜਾ ਰਹੇ ਸਨ, ਪਰ ਇਸ ਭਿਆਨਕ ਹਾਦਸੇ ਨੇ ਉਨ੍ਹਾਂ ਦੀਆਂ ਖੁਸ਼ੀਆਂ ਖੋਹ ਲਈਆਂ।

ਇਸ ਭਿਆਨਕ ਹਾਦਸੇ ਕਾਰਨ 35 ਸਾਲਾ ਮਹਿੰਦਰ ਮੇਘਵਾਲ ਦੇ ਨਾਲ ਉਨ੍ਹਾਂ ਦੀ ਪਤਨੀ ਪਾਰਵਤੀ, ਬੇਟੀ ਖੁਸ਼ਬੂ, ਬੇਟੀ ਦੀਕਸ਼ਾ ਅਤੇ ਬੇਟਾ ਸ਼ੌਰੀਆ ਵੀ ਇਸ ਦੁਨੀਆ ਨੂੰ ਅਲਵਿਦਾ ਆਖ਼ ਗਏ ਹਨ। ਇਸ ਅਣਹੋਣੀ ਨੇ ਮਹਿੰਦਰ ਦਾ ਪੂਰਾ ਪਰਿਵਾਰ ਹੀ ਤਬਾਹ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਅਧਿਆਪਕ ਨੇ ਪੁਲਸ ਸਟੇਸ਼ਨ ਅੰਦਰ ਚੁੱਕ ਲਿਆ ਖ਼ੌਫ਼ਨਾਕ ਕਦਮ, ਮੁਲਾਜ਼ਮਾਂ ਨੂੰ ਪੈ ਗਈਆਂ ਭਾਜੜਾਂ

ਮਹਿੰਦਰ ਦੀ ਬਜ਼ੁਰਗ ਮਾਂ, ਜੋ ਜੋਧਪੁਰ ਤੋਂ ਲਗਭਗ 100 ਕਿਲੋਮੀਟਰ ਦੂਰ ਡੇਚੂ ਪਿੰਡ ਵਿੱਚ ਆਪਣੇ ਨੂੰਹ-ਪੁੱਤ ਅਤੇ ਪੋਤੇ-ਪੋਤੀਆਂ ਦੀ ਉਡੀਕ ਕਰ ਰਹੀ ਸੀ, ਦਾ ਇੰਤਜ਼ਾਰ ਹੁਣ ਕਦੇ ਖ਼ਤਮ ਨਹੀਂ ਹੋਵੇਗਾ, ਕਿਉਂਕਿ ਉਸ ਦੇ ਨੂੰਹ-ਪੁੱਤ ਤੇ ਪੋਤੇ-ਪੋਤੀਆਂ ਹੁਣ ਕਦੇ ਵੀ ਨਹੀਂ ਆਉਣਗੇ।

ਹਾਦਸੇ ਮਗਰੋਂ ਅੱਗ ਲੱਗਣ ਕਾਰਨ ਲਾਸ਼ਾਂ ਦਾ ਆਲਮ ਇਹਸੀ ਕਿ ਉਨ੍ਹਾਂ ਨੂੰ ਪਛਾਨਣਾ ਵੀ ਬੇਹੱਦ ਮੁਸ਼ਕਲ ਹੋ ਰਿਹਾ ਹੈ, ਜਿਸ ਮਗਰੋਂ ਪੁਲਸ ਹੁਣ ਮ੍ਰਿਤਕਾਂ ਦੀ ਪਛਾਣ ਲਈ ਡੀ.ਐੱਨ.ਏ. ਸੈਂਪਲ ਲੈਣ ਦੀ ਤਿਆਰੀ ਕਰ ਰਹੀ ਹੈ। ਪੁਲਸ ਮਹਿੰਦਰ ਦੀ ਮਾਂ ਨੂੰ ਜੋਧਪੁਰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਡੀ.ਐੱਨ.ਏ. ਟੈਸਟ ਲਈ ਸੈਂਪਲ ਲਿਆ ਜਾ ਸਕੇ। ਜੇਕਰ ਇਹ ਸੰਭਵ ਨਾ ਹੋ ਸਕਿਆ ਤਾਂ ਸੈਂਪਲ ਲੈਣ ਲਈ ਡਾਕਟਰਾਂ ਦੀ ਇੱਕ ਟੀਮ ਜੋਧਪੁਰ ਤੋਂ ਉਨ੍ਹਾਂ ਦੇ ਘਰ ਭੇਜੀ ਜਾਵੇਗੀ। ਪਰ ਇਸ ਭਿਆਨਕ ਹਾਦਸੇ ਨੇ ਇਕ ਹੱਸਦਾ-ਵੱਸਦਾ ਪਰਿਵਾਰ ਹੀ ਤਬਾਹ ਕਰ ਦਿੱਤਾ ਹੈ ਤੇ ਉਮਰ ਦੇ ਇਸ ਪੜਾਅ 'ਤੇ ਆ ਕੇ ਮਹਿੰਦਰ ਦੀ ਬਜ਼ੁਰਗ ਮਾਂ ਇਸ ਦੁਨੀਆ 'ਤੇ ਬਿਲਕੁਲ ਇਕੱਲੀ ਰਹਿ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਅਦਾਲਤ ਨੇ DSP ਸਣੇ 10 ਪੁਲਸ ਮੁਲਾਜ਼ਮਾਂ ਨੂੰ ਭੇਜਿਆ ਜੇਲ੍ਹ, ਜਾਣੋ ਕੀ ਪੈ ਪੂਰਾ ਮਾਮਲਾ


author

Harpreet SIngh

Content Editor

Related News