ਬੱਸ ਬਣ ਗਈ ਅੱਗ ਦਾ ਗੋਲ਼ਾ ! ਡਰਾਈਵਰ ਦੀ ਸੂਝਬੂਝ ਨਾਲ ਮਸਾਂ ਬਚੀ ਯਾਤਰੀਆਂ ਦੀ ਜਾਨ
Tuesday, May 05, 2026 - 04:29 PM (IST)
ਨੈਸ਼ਨਲ ਡੈਸਕ- ਕਰਨਾਟਕ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਹਾਵੇਰੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਰਾਜ ਸੜਕ ਟ੍ਰਾਂਸਪੋਰਟ ਨਿਗਮ ਦੀ ਇੱਕ ਬੱਸ ਨੂੰ ਭਿਆਨਕ ਅੱਗ ਲੱਗ ਗਈ। ਹਾਲਾਂਕਿ ਡਰਾਈਵਰ ਦੀ ਸੂਝਬੂਝ ਕਾਰਨ ਬੱਸ 'ਚ ਸਵਾਰ 17 ਮੁਸਾਫ਼ਰਾਂ ਦੀ ਜਾਨ ਬਚ ਗਈ ਅਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਾਣਕਾਰੀ ਅਨੁਸਾਰ ਇਹ ਸਰਕਾਰੀ ਬੱਸ ਬੈਂਗਲੁਰੂ ਤੋਂ ਗਡਗ ਜਾ ਰਹੀ ਸੀ। ਜਦੋਂ ਬੱਸ ਦੇਵਰੁੱਡਾ ਪਿੰਡ ਦੇ ਕੋਲ ਪਹੁੰਚੀ, ਤਾਂ ਡਰਾਈਵਰ ਫ਼ਕੀਰੱਪਾ ਨੇ ਚਲਦੀ ਗੱਡੀ ਵਿੱਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਬਿਨਾਂ ਸਮਾਂ ਗੁਆਏ, ਡਰਾਈਵਰ ਨੇ ਬੱਸ ਨੂੰ ਸੜਕ ਦੇ ਕਿਨਾਰੇ ਰੋਕਿਆ ਅਤੇ ਸਾਰੇ ਯਾਤਰੀਆਂ ਨੂੰ ਤੁਰੰਤ ਹੇਠਾਂ ਉਤਰਨ ਲਈ ਕਿਹਾ।
ਇਹ ਵੀ ਪੜ੍ਹੋ- ਰੂਸ ਤੇ ਯੂਕ੍ਰੇਨ ਵਿਚਾਲੇ ਹੋ ਗਈ ਜੰਗਬੰਦੀ ! Victory Day ਮੌਕੇ ਕੀਤਾ ਗਿਆ ਐਲਾਨ
ਚਸ਼ਮਦੀਦਾਂ ਅਨੁਸਾਰ, ਯਾਤਰੀਆਂ ਦੇ ਹੇਠਾਂ ਉਤਰਨ ਦੇ ਕੁਝ ਹੀ ਮਿੰਟਾਂ 'ਚ ਹੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।
ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਰਾਣੇਬੇਨੂਰ ਦਿਹਾਤੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
