ਠਾਣੇ ’ਚ ਬੱਸ ਨੂੰ ਲੱਗੀ ਅੱਗ, 45 ਮੁਸਾਫਰ ਵਾਲ-ਵਾਲ ਬਚੇ

Sunday, Feb 25, 2024 - 07:51 PM (IST)

ਠਾਣੇ ’ਚ ਬੱਸ ਨੂੰ ਲੱਗੀ ਅੱਗ, 45 ਮੁਸਾਫਰ ਵਾਲ-ਵਾਲ ਬਚੇ

ਠਾਣੇ,(ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਸ਼ਹਿਰ ’ਚ ਐਤਵਾਰ ਸਵੇਰੇ ਸੂਬਾਈ ਟਰਾਂਸਪੋਰਟ ਨਿਗਮ ਦੀ ਇਕ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ’ਚ ਸਵਾਰ 45 ਮੁਸਾਫਰ ਵਾਲ-ਵਾਲ ਬੱਚ ਗਏ।

ਉਕਤ ਬੱਸ 45 ਮੁਸਾਫਰ ਨੂੰ ਲੈ ਕੇ ਖੋਪਤ ਬੱਸ ਡਿਪੂ ਤੋਂ ਨੇੜਲੇ ਰਾਏਗੜ੍ਹ ਜ਼ਿਲੇ ਦੇ ਪਾਲੀ ਵੱਲ ਜਾ ਰਹੀ ਸੀ। ਉਸ ਦੇ ਇੰਜਣ ’ਚ ਅਚਾਨਕ ਹੀ ਅੱਗ ਲੱਗ ਗਈ। ਸਥਾਨਕ ਫਾਇਰ ਬ੍ਰਿਗੇਡ ਤੇ ਡਿਜ਼ਾਸਟਰ ਮੈਨੇਜਮੈਂਟ ਸੈੱਲ ਦੀ ਟੀਮ ਮੌਕੇ ’ਤੇ ਪਹੁੰਚ ਗਈ। ਸਾਰੇ ਮੁਸਾਫਰ ਨੂੰ ਬੱਸ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Rakesh

Content Editor

Related News