ਗਲੇਸ਼ੀਅਰ ਝੀਲਾਂ ਫਟਣ ਨਾਲ ਕਦੇ ਵੀ ਰੁੜ ਸਕਦੀ ਹੈ ਭਾਰਤ-ਪਾਕਿ ਦੀ 50 ਲੱਖ ਆਬਾਦੀ

02/10/2023 12:16:20 PM

ਨੈਸ਼ਨਲ ਡੈਸਕ- ਹਿਮਾਲੀਆਈ ਖੇਤਰਾਂ ਵਿਚ ਵਸੇ 30 ਲੱਖ ਭਾਰਤੀ ਅਤੇ 20 ਲੱਖ ਪਾਕਿਸਤਾਨੀ ਕਦੇ ਹੀ ਗਲੇਸ਼ੀਅਰ ਲੇਕ ਆਉਟਬਰਸਟ ਫਲੱਡ (ਜੀ. ਐੱਲ. ਓ. ਐੱਫ.) ਦੀ ਲਪੇਟ ਵਿਚ ਆ ਸਕਦੇ ਹਨ। ਇਹ ਅੰਕੜਾ ਦੁਨੀਆ ਵਿਚ ਇਸ ਤਰ੍ਹਾਂ ਦੇ ਜੋਖਮ ਵਿਚ ਵਸੇ ਲੋਕਾਂ ਦੀ ਗਿਣਤੀ ਦਾ ਇਕ ਤਿਹਾਈ ਹਿੱਸਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਜੋਖਮ ਵਾਲੇ ਖੇਤਰਾਂ ਵਿਚ ਜ਼ਿਆਦਾ ਤਿੱਖੀ ਚਿਤਾਵਨੀ ਅਤੇ ਐਮਰਜੈਂਸੀ ਕਾਰਵਾਈ ਨੂੰ ਸਮਰੱਥ ਕਰਨ ਲਈ ਚਿਤਾਵਨੀ ਪ੍ਰਣਾਲੀ ਦੇ ਡਿਜ਼ਾਈਨ ਵਿਚ ਸੁਧਾਰ ਦੀ ਤਤਕਾਲ ਲੋੜ ਹੈ।

9 ਕਰੋੜ ਆਬਾਦੀ ਗਲੇਸ਼ੀਅਰ ਝੀਲਾਂ ਨੇੜੇ

ਵਿਸ਼ਵ ਪੱਧਰ ਦੀ ਗੱਲ ਕੀਤੀ ਜਾਵੇ ਤਾਂ 30 ਦੇਸ਼ਾਂ ਦੇ 9 ਕਰੋੜ ਲੋਕ ਗਲੇਸ਼ੀਅਰ ਝੀਲਾਂ ਵਾਲੀ 1,089 ਘਾਟੀਆਂ ਵਿਚ ਰਹਿੰਦੇ ਹਨ। ਨੇਚਰ ਕਮਿਊਨੀਕੇਸ਼ਨਸ ਵਿਚ ਹਾਲ ਹੀ ਵਿਚ ਪ੍ਰਕਾਸ਼ਿਤ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ 1.5 ਕਰੋੜ (16.8 ਫੀਸਦੀ) ਲੋਕ ਗਲੇਸ਼ੀਅਲ ਝੀਲਾਂ ਦੇ 50 ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੇ ਹਨ।

ਦੁਨੀਆਭਰ ਅਧਿਐਨ ਵਿਚ ਕਿਹਾ ਗਿਆ ਹੈ ਕਿ ਗਲੇਸ਼ੀਅਰ ਵਾਲੀ ਝੀਲ ਦੇ ਫਟਣ ਨਾਲ ਆਉਣ ਵਾਲੇ ਹੜ੍ਹ ਨਾਲ ਉਸ ਇਲਾਕੇ ਵਿਚ ਰਹਿਣ ਵਾਲੇ ਅੱਧੇ ਤੋਂ ਜ਼ਿਆਦਾ ਲੋਕ ਸਿਰਫ ਚਾਰ ਦੇਸ਼ਾਂ ਦੇ ਹਨ, ਜਿਸ ਵਿਚ ਭਾਰਤ, ਪਾਕਿਸਤਾਨ, ਪੇਰੂ ਅਤੇ ਚੀਨ ਸ਼ਾਮਲ ਹਨ।

ਇਹ ਵੀ ਪੜ੍ਹੋ- ਆਂਧਰਾ ਪ੍ਰਦੇਸ਼ 'ਚ ਦਰਦਨਾਕ ਹਾਦਸਾ : ਤੇਲ ਟੈਂਕਰ ਦੀ ਸਫਾਈ ਦੌਰਾਨ ਦਮ ਘੁਟਣ ਨਾਲ 7 ਮਜ਼ਦੂਰਾਂ ਦੀ ਮੌਤ

ਕੀ ਕਹਿੰਦੇ ਹਨ ਅਧਿਐਨ

ਨਿਊਕੈਸਲ ਯੂਨੀਵਰਸਿਟੀ ਦੇ ਕੈਰੋਲੀਨਾ ਟੇਲਰ ਦੀ ਅਗਵਾਈ ਵਿਚ ਵਿਗਿਆਨੀਆਂ ਦੀ ਇਕ ਟੀਮ ਵਲੋਂ ਕੀਤੇ ਗਏ ਅਧਿਐਨ ਵਿਚ ਕਿਹਾ ਹੈ ਕਿ ਵਿਸ਼ਵ ਪੱਧਰ ’ਤੇ ਘਾਟੀਆਂ ਵਿਚ ਰਹਿਣ ਵਾਲੀ ਲਗਭਗ ਅੱਧੀ (48 ਫੀਸਦੀ) ਆਬਾਦੀ ਝੀਲਾਂ ਦੇ 20 ਕਿਲੋਮੀਟਰ ਅਤੇ 35 ਕਿਲੋਮੀਟਰ ਡਾਉਨਸਟ੍ਰੀਮ ਵਿਚਾਲੇ ਸਥਿਤ ਹੈ। ਗਲੇਸ਼ੀਅਰ ਝੀਲਾਂ ਦੇ ਸੰਪਰਕ ਵਿਚ ਆਉਣ ਵਾਲੀ ਗਲੋਬਲ ਆਬਾਦੀ ਦਾ 2 ਫੀਸਦੀ (3 ਲੱਖ) ਇਕ ਜਾਂ ਇਕ ਤੋਂ ਜ਼ਿਆਦਾ ਗਲੇਸ਼ੀਅਰ ਝੀਲਾਂ ਦੇ 5 ਕਿਲੋਮੀਟਰ ਦੇ ਅੰਦਰ ਰਹਿੰਦਾ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ 66 ਫੀਸਦੀ ਭਾਵ 1.98 ਲੱਖ ਲੋਕ ਹਾਈ ਮਾਉਂਟੇਨ ਏਸ਼ੀਆ (ਐੱਚ. ਐੱਮ. ਏ.) ਲੜੀਆਂ ਵਿਚ ਹਨ।

ਇਹ ਵੀ ਪੜ੍ਹੋ- ਮੌਸਮ ਨੇ ਕਰਵਟ ਬਦਲੀ, ਕਸ਼ਮੀਰ ਤੇ ਹਿਮਾਚਲ ’ਚ ਮੁੜ ਬਰਫਬਾਰੀ

ਵਾਤਾਵਰਣਵਾਦੀਆਂ ਵਲੋਂ ਦਖਲਅੰਦਾਜ਼ੀ ਦੀ ਮੰਗ

ਕਲੋਜਰ ਹੋਮ ਇਨੋਵੇਟਰ ਅਤੇ ਵਾਤਾਵਰਣਵਾਦੀ ਸੋਨਮ ਵਾਂਗਚੁਕ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੱਦਾਖ ਦੀ ਰੱਖਿਆ ਲਈ ਤਤਕਾਲ ਦਖਲਅੰਦਾਜ਼ੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਿਮਾਲਿਆ ਵਿਚ ਜਲਵਾਯੂ ਪ੍ਰਭਾਵ ਦਿਖਾਈ ਦੇ ਰਿਹਾ ਹੈ, 2009 ਤੋਂ ਬਾਅਦ ਗਲੇਸ਼ੀਅਰ ਝੀਲਾਂ ਅਤੇ ਵਾਟਰ ਸੰਸਥਾਵਾਂ ਵਿਚ ਜਲ ਪ੍ਰਸਾਰ ਖੇਤਰ ਵਿਚ ਵਾਧੇ ਦੇਖੀ ਜਾ ਰਹੀ ਹੈ।

ਇਨ੍ਹਾਂ ਸੂਬਿਆਂ ਵਿਚ ਹੈ ਜੋਖਮ ਜ਼ਿਆਦਾ

ਸੈਂਟਰ ਫਾਰ ਸਾਈਂਸ ਐਂਡ ਐਨਵਾਇਰਮੈਂਟ ਐਂਡ ਡਾਊਨ ਟੂ ਅਰਥ ਸਟੇਟ ਆਫ ਇੰਡੀਆਜ ਐਨਵਾਇਰਮੈਂਟ 2022 ਦੇ ਅੰਕੜਿਆਂ ਵਿਚ ਪਾਇਆ ਗਿਆ ਕਿ ਭਾਰਤ, ਚੀਨ ਅਤੇ ਨੇਪਾਲ ਵਿਚ ਜਲ ਪ੍ਰਸਾਰ ਖੇਤਰ ਵਿਚ 40 ਫੀਸਦੀ ਦਾ ਵਾਧਾ ਹੋਇਆ ਹੈ, ਜੋ 7 ਭਾਰਤੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਇਕ ਵੱਡਾ ਖਤਰਾ ਹੈ। ਇਨ੍ਹਾਂ ਵਿਚੋਂ 6 ਹਿਮਾਲੀਆਈ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਸਿੱਕਮ, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ- Samsung, Xiaomi ਸਣੇ ਲੱਖਾਂ ਐਂਡਰਾਇਡ ਯੂਜ਼ਰਜ਼ 'ਤੇ ਮੰਡਰਾ ਰਿਹੈ ਖ਼ਤਰਾ! ਸਰਕਾਰ ਦੀ ਚਿਤਾਵਨੀ


Rakesh

Content Editor

Related News