ਪਾਣੀ ਭਰਨ ਨੂੰ ਲੈ ਕੇ ਹੋਏ ਝਗੜੇ 'ਚ ਦਲਿਤ ਲੜਕੀ ਨੂੰ ਜ਼ਿੰਦਾ ਸਾੜਿਆ, ਹਾਲਤ ਗੰਭੀਰ
Sunday, Apr 15, 2018 - 04:34 PM (IST)

ਕਾਨਪੁਰ— ਉਤਰ ਪ੍ਰਦੇਸ਼ 'ਚ ਅਪਰਾਧ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਬੇਖੌਫ ਬਦਮਾਸ਼ ਸਰਕਾਰ ਦੀ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾ ਰਹੇ ਹਨ। ਤਾਜ਼ਾ ਮਾਮਲਾ ਕਾਨਪੁਰ ਜ਼ਿਲੇ ਦਾ ਹੈ। ਜਿੱਥੇ ਹੈਂਡਪੰਪ 'ਤੇ ਪਾਣੀ ਭਰਨ ਆਈ ਦਲਿਤ ਲੜਕੀ ਨਾਲ 3 ਲੜਕਿਆਂ ਦਾ ਝਗੜਾ ਹੋ ਗਿਆ। ਵਿਵਾਦ ਇੰਨਾ ਵਧ ਗਿਆ ਕਿ ਵਿਅਕਤੀਆਂ ਨੇ ਦਲਿਤ ਲੜਕੀ 'ਤੇ ਮਿੱਟੀ ਦਾ ਤੇਲ ਪਾ ਕੇ ਜ਼ਿੰਦਾ ਸਾੜ ਦਿੱਤਾ।
Kanpur Dehat: 16-yr-old girl allegedly set ablaze by at least 3 people while she had gone to fill her bucket from tap last evening in Rajpur's Vaina village. Girl admitted to hospital. Police says 'Case registered. Investigation is on. One arrested. Team formed to arrest others.' pic.twitter.com/jVd7lAPe5M
— ANI UP (@ANINewsUP) April 15, 2018
ਜਾਣਕਾਰੀ ਮੁਤਾਬਕ ਮਾਮਲਾ ਰਾਜਪੁਰ ਥਾਣਾ ਖੇਤਰ ਦੇ ਬੈਨਾ ਪਿੰਡ ਦਾ ਹੈ। ਇੱਥੇ ਸ਼ਨੀਵਾਰ ਦੇਰ ਸ਼ਾਮ ਨੂੰ ਇਕ ਕਿਸ਼ੋਰੀ ਹੈਂਡਪੰਪ 'ਤੇ ਪਾਣੀ ਭਰਨ ਆਈ ਸੀ। ਇੱਥੇ ਗੁਆਂਢ 'ਚ ਰਹਿਣ ਵਾਲੇ ਸੋਨੂੰ ਤੋਂ ਪਹਿਲੇ ਪਾਣੀ ਭਰਨ ਨੂੰ ਲੈ ਕੇ ਉਸ ਦਾ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਬਾਅਦ ਸੋਨੂੰ ਨੇ ਕਿਸ਼ੋਰੀ ਨਾਲ ਕੁੱਟਮਾਰ ਕੀਤੀ। ਉਸਦੀ ਬਾਲਟੀ ਫੜ ਕੇ ਦੂਰ ਸੁੱਟ ਦਿੱਤੀ। ਜਦੋਂ ਕਿਸ਼ੋਰੀ ਨਹੀਂ ਮੰਨੀ ਤਾਂ ਸੋਨੂੰ ਨੇ ਆਪਣੇ 2 ਭਰਾਵਾਂ ਨਾਲ ਮਿਲ ਕੇ ਉਸ ਦੇ ਉਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਅੱਗ 'ਚ ਸੜਦੀ ਹੋਈ ਕਿਸ਼ੋਰੀ ਨੇ ਸ਼ੌਚ ਮਚਾਉਣਾ ਸ਼ੁਰੂ ਕੀਤਾ ਤਾਂ ਗੁਆਂਢ ਦੇ ਲੋਕ ਦੌੜ ਕੇ ਆਏ ਉਨ੍ਹਾਂ ਨੇ ਕਿਸੀ ਤਰ੍ਹਾਂ ਅੱਗ ਬੁਝਾਈ ਅਤੇ ਹਸਪਤਾਲ ਭਰਤੀ ਕਰਵਾਇਆ। ਜਿੱਥੇ ਕਿਸ਼ੋਰੀ ਦੀ ਹਾਲਤ ਗੰਭੀਰ ਹੋਣ ਕਰਕੇ ਕਾਨਪੁਰ ਦੇ ਹੈਲਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੀੜਤਾ ਦੇ ਪਰਿਵਾਰਕ ਮੈਬਰਾਂ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।