ਸਰਾਫ਼ਾ ਕਾਰੋਬਾਰੀ ਇਸ ਤਰ੍ਹਾਂ ਬਚਾਉਣਗੇ ਆਪਣਾ ਕਾਰੋਬਾਰ, ਘਰ-ਘਰ ਪਹੁੰਚਾਉਣਗੇ ਨਵੇਂ ਡਿਜ਼ਾਈਨ

07/31/2020 6:47:29 PM

ਇੰਦੌਰ(ਭਾਸ਼ਾ) — ਗੈਰ ਸੰਗਠਿਤ ਸਰਾਫਾ ਕਾਰੋਬਾਰੀਆਂ ਨੇ ਕੋਵਿਡ-19 ਲਾਗ ਕਾਰਨ ਮੱਧ ਪ੍ਰਦੇਸ਼ ਵਿਚ ਗਹਿਣਿਆਂ ਦੀ ਖਰੀਦ ਅਤੇ ਵਿਕਰੀ ਵਿਚ 80 ਪ੍ਰਤੀਸ਼ਤ ਦੀ ਗਿਰਾਵਟ ਦਾ ਦਾਅਵਾ ਕਰਦਿਆਂ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਡਿਜੀਟਲ ਰਸਤਾ ਅਪਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਇਹ ਕਾਰੋਬਾਰੀ ਮੋਬਾਈਲ ਐਪਸ ਅਤੇ ਵੈਬਸਾਈਟ ਜ਼ਰੀਏ ਆਪਣੇ ਉਤਪਾਦਾਂ ਦੀ ਵਿਕਰੀ ਕਰਨਗੇ।

ਰੱਦ ਹੋ ਰਹੇ ਹਨ ਆਰਡਰ

ਮੱਧ ਪ੍ਰਦੇਸ਼ ਸਰਾਫਾ ਐਸੋਸੀਏਸ਼ਨ ਦੇ ਸਕੱਤਰ ਸੰਤੋਸ਼ ਸਰਾਫ ਨੇ ਸ਼ੁੱਕਰਵਾਰ ਨੂੰ “ਪੀਟੀਆਈ-ਭਾਸ਼ਾ” ਨੂੰ ਦੱਸਿਆ, `ਕੋਵਿਡ-19 ਦੇ ਚੱਲ ਰਹੇ ਸੰਕਟ ਕਾਰਨ ਮਾਰਚ ਦੇ ਮੁਕਾਬਲੇ ਜੁਲਾਈ ਵਿਚ ਸਾਡਾ ਕਾਰੋਬਾਰ 80 ਫੀਸਦੀ ਤੱਕ ਘਟਿਆ ਹੈ। ਜ਼ਿਆਦਾਤਰ ਗ੍ਰਾਹਕ ਪੈਸੇ ਦੀ ਕਮੀ ਕਾਰਨ ਵਿਆਹ-ਸ਼ਾਦੀ ਲਈ ਬੁੱਕ ਕਰਵਾਏ ਹੋਏ ਆਰਡਰ ਰੱਦ ਕਰ ਰਹੇ ਹਨ। - ਵਿਆਹ ਲਈ ਗਹਿਣਿਆਂ ਦੇ ਆਰਡਰ ਰੱਦ ਕਰ ਦਿੱਤੇ ਗਏ ਹਨ।'

ਇਹ ਵੀ ਦੇਖੋ : ਹੁਣ ਨਹੀਂ ਹੋਵੇਗੀ ਪਿਆਜ਼ ਦੀ ਕਿੱਲਤ, ਟਾਟਾ ਸਟੀਲ ਨੇ ਕੱਢਿਆ ਨਵਾਂ ਸਥਾਈ ਹੱਲ

ਸਟੋਰੀਆਂ ਦੇ ਵਧਾਈਆਂ ਸੋਨਾ-ਚਾਂਦੀ ਦੀਆਂ ਕੀਮਤਾਂ

ਸਰਾਫਾ ਨੇ ਕਿਹਾ, 'ਮਹਾਮਾਰੀ ਦੇ ਮੁਸ਼ਕਲ ਸਮੇਂ ਵਿਚ, ਸੱਟੇਬਾਜ਼ਾਂ ਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਨਵੀਂਆਂ ਉਚਾਈਆਂ ਤੱਕ ਪਹੁੰਚਾ ਦਿੱਤਾ ਹੈ।  ਨਤੀਜੇ ਵਜੋਂ ਇਨ੍ਹਾਂ ਮਹਿੰਗੀਆਂ ਧਾਤਾਂ ਦੇ ਗਹਿਣੇ ਆਮ ਗਾਹਕਾਂ ਦੀ ਪਹੁੰਚ ਤੋਂ ਕਿਤੇ ਵੱਧ ਹੋ ਗਏ ਹਨ।' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਮੁਸ਼ਕਲ ਹਾਲਤਾਂ ਵਿਚ ਕਾਰੋਬਾਰ ਨੂੰ ਬਚਾਉਣ ਲਈ ਆਪਣੇ 25,000 ਵਿਚੋਂ ਲਗਭਗ 7,000 ਮੈਂਬਰਾਂ ਦੇ ਤਿਆਰ ਗਹਿਣਿਆਂ ਨੂੰ ਡਿਜੀਟਲ ਪਲੇਟਫਾਰਮ ਉੱਤੇ ਜਲਦ ਪੇਸ਼ ਕਰਨ ਜਾ ਰਹੀ ਹੈ। ਇਸ ਦੇ ਲਈ ਇਕ ਮੋਬਾਈਲ ਐਪ ਅਤੇ ਵੈੱਬਸਾਈਟ ਤਿਆਰ ਕੀਤੀ ਗਈ ਹੈ।

ਇਹ ਵੀ ਦੇਖੋ : ਵੱਡੀ ਖ਼ਬਰ- ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ BS-4 ਵਾਹਨਾਂ ਦੀ ਰਜਿਸਟਰੀ 'ਤੇ ਲਗਾਈ ਪਾਬੰਦੀ

ਇਸ ਦੌਰਾਨ ਕੇਂਦਰੀ ਭਾਰਤ ਵਿਚ ਸਰਾਫ਼ਾ ਵਪਾਰ ਦਾ ਧੁਰਾ ਮੰਨਿਆ ਜਾਣ ਵਾਲਾ ਇੰਦੌਰ, ਜਿਹੜਾ ਕਿ ਕੋਰੋਨਾ ਲਾਗ ਕਾਰਨ ਗਹਿਣਿਆਂ ਦੇ ਨਿਰਮਾਣ ਉਦਯੋਗ ਵੀ ਆਪਣੀ ਚਮਕ ਗੁਆ ਬੈਠਾ ਹੈ। ਇਸ ਉਦਯੋਗ ਨਾਲ ਜੁੜੇ ਜ਼ਿਆਦਾਤਰ ਕਾਰੀਗਰ ਪੱਛਮੀ ਬੰਗਾਲ ਦੇ ਹਨ। ਪੱਛਮੀ ਬੰਗਾਲ ਮੂਲ ਦੇ ਕਾਰੀਗਰਾਂ ਦੀ ਇਕ ਸੰਸਥਾ, ਇੰਦੌਰ ਬੰਗਾਲੀ ਸਵਰਨਕਾਰ ਲੋਕਸੇਵਾ ਸੰਮਤੀ ਦੇ ਪ੍ਰਧਾਨ ਕਮਲੇਸ਼ ਬੇਰਾ ਨੇ ਕਿਹਾ ਕਿ ਸ਼ਹਿਰ ਵਿਚ ਪਿਛਲੇ ਚਾਰ ਮਹੀਨਿਆਂ ਦੌਰਾਨ ਕੋਵਿਡ -19 ਦੇ ਫੈਲਣ ਕਾਰਨ ਲਗਭਗ 18,000 ਕਾਰੀਗਰਾਂ ਵਿਚੋਂ 14,000 ਕਾਰੀਗਰ ਬੰਗਾਲ ਵਿਚ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜਦੋਂ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਕਾਰੀਗਰ ਪੱਛਮੀ ਬੰਗਾਲ ਤੋਂ ਇੰਦੌਰ ਵਾਪਸ ਪਰਤਣਾ ਚਾਹੁੰਦੇ ਸਨ ਤਾਂ ਸੋਨੇ ਅਤੇ ਚਾਂਦੀ ਦੀਅÎਾਂ ਕੀਮਤਾਂ ਨੇ ਉਨ੍ਹਾਂ ਦੇ ਹੌਸਲੇ ਪਸਤ ਕਰ ਦਿੱਤੇ ਅਤੇ ਕਾਰੋਬਾਰ ਸੁਸਤ ਹੋ ਗਿਆ। ਜ਼ਿਆਦਾਤਰ ਕਾਰੀਗਰਾਂ ਨੇ ਵਾਪਸ ਜਾਣ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ।' 

ਇਹ ਵੀ ਦੇਖੋ : ਪਿਛਲੇ 3 ਮਹੀਨਿਆਂ ਤੋਂ ਨਹੀਂ ਆ ਰਹੇ ਗੈਸ ਸਬਸਿਡੀ ਦੇ ਪੈਸੇ, ਜਾਣੋ ਕੀ ਹੈ ਵਜ੍ਹਾ

4 ਮਹੀਨਿਆਂ ਵਿਚ ਵਧੀਆ ਕੀਮਤਾਂ

ਵਪਾਰਕ ਸੂਤਰਾਂ ਨੇ ਦੱਸਿਆ ਕਿ ਇੰਦੌਰ ਵਿਚ ਕੋਇਡ-19 ਦੇ ਤਾਲਾਬੰਦੀ ਤੋਂ ਪਹਿਲਾਂ 21 ਮਾਰਚ ਨੂੰ ਸਥਾਨਕ ਸਰਾਫਾ ਬਾਜ਼ਾਰ ਵਿਚ ਸੋਨਾ 42,350 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕਿਆ ਸੀ, ਜਿਸ ਦੀ ਕੀਮਤ 31 ਜੁਲਾਈ (ਸ਼ੁੱਕਰਵਾਰ) ਨੂੰ 55,110 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਸੀ। ਇਸ ਦੇ ਨਾਲ ਹੀ 21 ਮਾਰਚ ਨੂੰ ਸਥਾਨਕ ਸਰਾਫਾ ਬਾਜ਼ਾਰ ਵਿਚ ਚਾਂਦੀ ਦੀਆਂ ਕੀਮਤਾਂ 38,600 ਰੁਪਏ ਪ੍ਰਤੀ ਕਿੱਲੋ ਸਨ ਜੋ 31 ਜੁਲਾਈ (ਸ਼ੁੱਕਰਵਾਰ) ਨੂੰ 62,600 ਪ੍ਰਤੀ ਕਿਲੋਗ੍ਰਾਮ ਉੱਤੇ ਪਹੁੰਚ ਗਈਆਂ।

ਇਹ ਵੀ ਦੇਖੋ : ਇਸ ਸਾਲ ਤੋਂ ਤੁਹਾਨੂੰ ਅਜਿਹੀ ਆਮਦਨ 'ਤੇ ਵੀ ਦੇਣਾ ਹੋਵੇਗਾ ਟੈਕਸ, ਜਾਣੋ ਨਵੀਂਆਂ ਦਰਾਂ ਬਾਰੇ


Harinder Kaur

Content Editor

Related News