ਪੁਲਵਾਮਾ ’ਚ ਜੈਸ਼ ਦੇ ਅੱਤਵਾਦੀ ਕਮਾਂਡਰ ਆਸ਼ਿਕ ਨੇਂਗਰੂ ਦੇ ਘਰ ’ਤੇ ਚਲਿਆ ਬੁਲਡੋਜ਼ਰ

12/11/2022 8:34:47 AM

ਸ਼੍ਰੀਨਗਰ (ਉਦੇ/ਅਰੀਜ਼)- ਪ੍ਰਸ਼ਾਸਨ ਨੇ ਬੰਦੂਕਾਂ ਦੇ ਦਮ ’ਤੇ ਆਪਣੀ ਜਾਇਦਾਦ ਬਣਾਉਣ ਵਾਲੇ ਅੱਤਵਾਦੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅਧਿਕਾਰੀਆਂ ਨੇ ਸ਼ਨੀਵਾਰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕਮਾਂਡਰ ਆਸ਼ਿਕ ਨੇਂਗਰੂ ਦੇ ਘਰ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਰਾਜਪੁਰਾ ਦੀ ਨਿਊ ਕਾਲੋਨੀ 'ਚ 2 ਮੰਜ਼ਿਲਾ ਮਕਾਨ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਇਆ ਗਿਆ ਸੀ। ਪੁਲਸ ਦੀ ਮੌਜੂਦਗੀ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਉਸ ਨੂੰ ਢਾਹ ਦਿੱਤਾ। 

ਇਹ ਵੀ ਪੜ੍ਹੋ : ਆਪਣੀ ਗੰਦੀ ਕਰਤੂਤ ਲੁਕਾਉਣ ਲਈ ਪਿਓ ਨੇ ਪਹਿਲਾਂ ਪੁੱਤ ਦੇ ਹੱਥ ਵੱਢ ਬੋਰਵੈੱਲ 'ਚ ਸੁੱਟੇ, ਫਿਰ ਕਰ ਦਿੱਤਾ ਕਤਲ

ਨੇਂਗਰੂ 2019 ਦੇ ਪੁਲਵਾਮਾ ਹਮਲੇ ਦਾ ਲੋੜੀਂਦਾ ਦੋਸ਼ੀ ਹੈ ਜਿਸ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਸਾਲ ਅਪ੍ਰੈਲ 'ਚ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਤਹਿਤ ਨੇਂਗਰੂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਅੱਤਵਾਦੀ ਸੰਗਠਨ ‘ਦਿ ਰੇਸਿਸਟੈਂਸ ਫਰੰਟ’ (ਟੀ. ਆਰ. ਐੱਫ.) ਨੇ ਘਰ ਨੂੰ ਢਾਹੁਣ ’ਤੇ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਜੈਸ਼-ਏ-ਮੁਹੰਮਦ ਦੇ ਪ੍ਰਾਕਸੀ ਸੰਗਠਨ ਟੀ.ਆਰ.ਐਫ. ਵੱਲੋਂ ਜਾਰੀ ਧਮਕੀ ਨੂੰ ਬੇਧਿਆਨ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਹੈ ਕਿ ਇਹ ਅੱਤਵਾਦੀਆਂ ਦਾ ਇੱਕ ਨਿਰਾਸ਼ਾਜਨਕ ਯਤਨ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News