ਬਰੇਲੀ ’ਚ ਗੈਰ-ਕਾਨੂੰਨੀ ਮਸਜਿਦ ’ਤੇ ਚੱਲਿਆ ਬੁਲਡੋਜ਼ਰ, ਅਦਾਲਤ ਦੇ ਹੁਕਮ ’ਤੇ ਹੋਈ ਕਾਰਵਾਈ

Sunday, Feb 08, 2026 - 12:20 AM (IST)

ਬਰੇਲੀ ’ਚ ਗੈਰ-ਕਾਨੂੰਨੀ ਮਸਜਿਦ ’ਤੇ ਚੱਲਿਆ ਬੁਲਡੋਜ਼ਰ, ਅਦਾਲਤ ਦੇ ਹੁਕਮ ’ਤੇ ਹੋਈ ਕਾਰਵਾਈ

ਬਰੇਲੀ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲਾ ’ਚ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਗੈਰ-ਕਾਨੂੰਨੀ ਉਸਾਰੀ ਗਈ ਮਸਜਿਦ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਹ ਮਸਜਿਦ ਸਦਰ ਤਹਿਸੀਲ ਦੇ ਭੋਜੀਪੁਰਾ ਥਾਣਾ ਖੇਤਰ ਸਥਿਤ ਪਿਪਰੀਆ ਪਿੰਡ ’ਚ ਸਰਕਾਰੀ ਬੰਜਰ ਜ਼ਮੀਨ ’ਤੇ ਬਣਾਈ ਗਈ ਸੀ। ਉਪ-ਜ਼ਿਲਾ ਮੈਜਿਸਟ੍ਰੇਟ (ਐੱਸ. ਡੀ. ਐੱਮ.) ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਹ ਜ਼ਮੀਨ ਸ਼੍ਰੇਣੀ-5 ਦੀ ਸਰਕਾਰੀ ਬੰਜਰ ਜ਼ਮੀਨ ਸੀ ਅਤੇ 18 ਸਾਲ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਦੇ ਹੁਕਮ ’ਤੇ ਇਹ ਕਾਰਵਾਈ ਕੀਤੀ ਗਈ। ਤਹਿਸੀਲਦਾਰ ਅਦਾਲਤ ਅਤੇ ਦੀਵਾਨੀ ਅਦਾਲਤ ਨੇ ਗੈਰ-ਕਾਨੂੰਨੀ ਉਸਾਰੀ ਮੰਨਦੇ ਹੋਏ ਕਾਬਜ਼ ਧਿਰ ਖ਼ਿਲਾਫ ਬੇਦਖ਼ਲੀ ਦੇ ਹੁਕਮ ਪਾਸ ਕੀਤੇ ਸਨ।

ਐੱਸ. ਡੀ. ਐੱਮ. ਨੇ ਦੱਸਿਆ ਕਿ ਕਾਰਵਾਈ ਦੌਰਾਨ ਲੱਗਭਗ 300 ਵਰਗ ਗਜ਼ ਜ਼ਮੀਨ ਮੁਕਤ ਹੋਈ। ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ ਅਤੇ ਪੁਲਸ ਤੇ ਪੀ. ਏ. ਸੀ. ਦੀ ਫੋਰਸ ਪੂਰੇ ਇਲਾਕੇ ’ਚ ਤਾਇਨਾਤ ਰਹੀ। ਮਸਜਿਦ ਦਾ ਮਲਬਾ ਬੁਲਡੋਜ਼ਰ ਨਾਲ ਹਟਾ ਕੇ ਟਰਾਲੀਆਂ ’ਚ ਭਰ ਕੇ ਲੈ ਜਾਇਆ ਗਿਆ।

ਇਸ ਮਾਮਲੇ ’ਚ ਪਿੰਡ ਨਿਵਾਸੀ ਮੁਹੰਮਦ ਉਮਰ ਨੇ ਦੱਸਿਆ ਕਿ ਮਸਜਿਦ ਲੱਗਭਗ 50 ਸਾਲ ਪੁਰਾਣੀ ਹੈ ਅਤੇ ਇਸ ਨੂੰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਡੇਗ ਦਿੱਤਾ ਗਿਆ। ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਸਰਕਾਰੀ ਜ਼ਮੀਨ ’ਤੇ ਕਿਸੇ ਵੀ ਗੈਰ-ਕਾਨੂੰਨੀ ਕਬਜ਼ੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


author

Rakesh

Content Editor

Related News