ਦਿੱਲੀ ਦੇ ਉੱਤਮ ਨਗਰ ''ਚ ਇਮਾਰਤ ਦਾ ਹਿੱਸਾ ਢਹਿਆ, ਬਚਾਅ ਕਾਰਜ ਜਾਰੀ
Friday, Oct 10, 2025 - 05:05 PM (IST)

ਵੈੱਬ ਡੈਸਕ- ਨਵੀਂ ਦਿੱਲੀ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਦਿੱਲੀ ਦੇ ਉੱਤਮ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਇਮਾਰਤ ਦਾ ਹਿੱਸਾ ਢਹਿ ਗਿਆ। ਇਸ ਘਟਨਾ ਵਿੱਚ ਮਲਬੇ ਹੇਠਾਂ ਕੁਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਦਿੱਲੀ ਅਗਨੀਸ਼ਮਨ ਸੇਵਾ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ 3.10 ਵਜੇ ਇਸ ਘਟਨਾ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਦਮਕਲ ਦੀਆਂ ਪੰਜ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਪੁਲਸ ਸੂਤਰਾਂ ਅਨੁਸਾਰ ਜਦੋਂ ਇਮਾਰਤ ਦਾ ਹਿੱਸਾ ਢਹਿ ਗਿਆ, ਉਸ ਸਮੇਂ ਉੱਥੇ ਕੁਝ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਇੱਕ ਔਰਤ ਅਤੇ ਕੁਝ ਹੋਰ ਮਜ਼ਦੂਰ ਮਲਬੇ ਵਿੱਚ ਦੱਬ ਗਏ। ਮੌਕੇ 'ਤੇ ਪੁਲਸ ਟੀਮਾਂ ਵੀ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹੈ।