ਮਹਾਰਾਸ਼ਟਰ ’ਚ ਇਮਾਰਤ ਦਾ ਹਿੱਸਾ ਢੱਠਾ, 6 ਦੀ ਮੌਤ
Wednesday, Aug 27, 2025 - 11:59 PM (IST)

ਪਾਲਘਰ, (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਵਿਰਾਰ ਵਿਚ 13 ਸਾਲ ਪੁਰਾਣੀ ਇਮਾਰਤ ਦਾ ਇਕ ਹਿੱਸਾ ਢਹਿ ਜਾਣ ਨਾਲ ਇਕ 24 ਸਾਲਾ ਔਰਤ ਅਤੇ ਉਸਦੇ ਬੱਚੇ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਵਸਈ ਤਹਿਸੀਲ ਦੇ ਵਿਰਾਰ ਵਿਚ ਨਾਰੰਗੀ ਰੋਡ ’ਤੇ ਸਥਿਤ ਚਾਰ ਮੰਜ਼ਿਲਾ ਰਮਾਬਾਈ ਅਪਾਰਟਮੈਂਟਸ ਦਾ ਪਿਛਲਾ ਹਿੱਸਾ ਮੰਗਲਵਾਰ ਅੱਧੀ ਰਾਤ 12 ਵੱਜ ਕੇ 5 ਮਿੰਟ ’ਤੇ ਇਕ ਨੇੜਲੀ ਚਾਲ ’ਤੇ ਡਿੱਗ ਗਿਆ।