ਕੋਲਕਾਤਾ ’ਚ ਦੋ ਮੰਜ਼ਿਲਾ ਇਮਾਰਤ ਦਾ ਹਿੱਸਾ ਹੋਇਆ ਢਹਿ-ਢੇਰੀ, 3 ਸਾਲ ਦੇ ਬੱਚੇ ਸਮੇਤ ਮਹਿਲਾ ਦੀ ਮੌਤ

Wednesday, Sep 29, 2021 - 12:55 PM (IST)

ਕੋਲਕਾਤਾ ’ਚ ਦੋ ਮੰਜ਼ਿਲਾ ਇਮਾਰਤ ਦਾ ਹਿੱਸਾ ਹੋਇਆ ਢਹਿ-ਢੇਰੀ, 3 ਸਾਲ ਦੇ ਬੱਚੇ ਸਮੇਤ ਮਹਿਲਾ ਦੀ ਮੌਤ

ਕੋਲਕਾਤਾ (ਭਾਸ਼ਾ)— ਕੋਲਕਾਤਾ ਸ਼ਹਿਰ ਦੀ ਅਹਿਰੀਟੋਲਾ ਗਲੀ ਦੇ ਉੱਤਰੀ ਹਿੱਸੇ ’ਚ ਇਕ ਪੁਰਾਣੀ ਦੋ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਬੁੱਧਵਾਰ ਦੀ ਸਵੇਰ ਨੂੰ ਢਹਿ ਗਿਆ। ਇਮਾਰਤ ਡਿੱਗਣ ਨਾਲ 3 ਸਾਲ ਦੇ ਬੱਚੇ ਅਤੇ ਇਕ ਮਹਿਲਾ ਦੀ ਮੌਤ ਹੋ ਗਈ। ਉਨ੍ਹਾਂ ਨੂੰ ਇਮਾਰਤ ਦੇ ਮਲਬੇ ਹੇਠੋਂ ਬਚਾਇਆ ਗਿਆ ਪਰ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ। ਕੋਲਕਾਤਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਫ਼ਤ ਪ੍ਰਬੰਧਨ, ਫਾਇਰ ਵਿਭਾਗ ਦੀ ਟੀਮ ਅਤੇ ਸਥਾਨਕ ਪੁਲਸ ਥਾਣੇ ਦੇ ਕਰਮੀ ਮੌਕੇ ’ਤੇ ਮੌਜੂਦ ਹਨ।

ਇਹ ਵੀ ਪੜ੍ਹੋ - ਬੈਂਗਲੁਰੂ ਦੇ ਬੋਰਡਿੰਗ ਸਕੂਲ ’ਚ ਕੋਰੋਨਾ ਦਾ ‘ਬਲਾਸਟ’, 60 ਵਿਦਿਆਰਥਣਾਂ ਕੋਵਿਡ-19 ਪਾਜ਼ੇਟਿਵ

PunjabKesari

ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 4 ਲੋਕਾਂ ਨੂੰ ਬਚਾਇਆ ਗਿਆ ਹੈ। ਮਲਬੇ ਹੇਠਾਂ ਫਸੇ ਇਕ ਬੱਚੇ ਅਤੇ ਇਕ ਹੋਰ ਵਿਅਕਤੀ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ 9-ਅਹਿਰੀਟੋਲਾ ਗਲੀ ’ਚ ਸਥਿਤ ਇਮਾਰਤ ਦਾ ਇਕ ਹਿੱਸਾ ਸਵੇਰੇ ਕਰੀਬ 6 ਵਜ ਕੇ 40 ਮਿੰਟ ’ਤੇ ਢਹਿ ਗਿਆ। ਉੱਥੇ ਦੋ ਪਰਿਵਾਰ ਰਹਿ ਰਹੇ ਸਨ। 

ਇਹ ਵੀ ਪੜ੍ਹੋ - ਭਾਰਤ ਦੀ ਕੋਰੋਨਾ ’ਤੇ ‘ਨਕੇਲ’, 5ਵੀਂ ਵਾਰ ਲੱਗੇ ਇਕ ਕਰੋੜ ਤੋਂ ਵੱਧ ਕੋਵਿਡ ਟੀਕੇ

PunjabKesari

ਅਧਿਕਾਰੀ ਮੁਤਾਬਕ ਦੋਹਾਂ ਵਿਚੋਂ ਇਕ ਪਰਿਵਾਰ ਉੱਥੋਂ ਨਿਕਲ ਵਿਚ ਸਫ਼ਲ ਰਿਹਾ ਪਰ ਦੂਜਾ ਪਰਿਵਾਰ ਉੱਥੇ ਫਸ ਗਿਆ। ਸਾਡੇ ਕਾਮੇ 4 ਲੋਕਾਂ ਨੂੰ ਉੱਥੇ ਕੱਢ ਚੁੱਕੇ ਹਨ ਅਤੇ ਬਾਕੀਆਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਜ਼ੋਰਬਾਗਨ ਥਾਣੇ ਵਿਚ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਕਾਮੇ ਮੌਕੇ ’ਤੇ ਪਹੁੰਚੇ।

PunjabKesari

ਬਚਾਏ ਗਏ ਲੋਕਾਂ ਨੂੰ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੀ ਇਮਾਰਤ ਖ਼ਸਤਾ ਹਾਲਤ ਵਿਚ ਹੈ। ਸਾਨੂੰ ਬਹੁਤ ਸਾਵਧਾਨੀ ਨਾਲ ਬਚਾਅ ਮੁਹਿੰਮ ਚਲਾਉਣਾ ਹੋਵੇਗਾ, ਨਹੀਂ ਤਾਂ ਇਕ ਹੋਰ ਹਾਦਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਇਹ ਵੀ ਪੜ੍ਹੋ :  ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ, ਪਤੀ ਨੇ ਬੱਚਿਆਂ ਨੂੰ ਦਰੱਖ਼ਤ ਨਾਲ ਲਟਕਾ ਕੇ ਫਿਰ ਕੀਤੀ ਖ਼ੁਦਕੁਸ਼ੀ


author

Tanu

Content Editor

Related News