ਨਿਰਮਲਾ ਸੀਤਾਰਮਨ ਵਲੋਂ ਪੇਸ਼ ਬਜਟ ’ਤੇ ਮਨੋਹਰ ਲਾਲ ਖੱਟੜ ਨੇ ਦਿੱਤੀ ਪ੍ਰਤੀਕਿਰਿਆ

02/01/2021 5:48:54 PM

ਨਵੀਂ ਦਿੱਲੀ/ਹਰਿਆਣਾ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੋਮਵਾਰ ਨੂੰ ਸੰਸਦ ਵਿਚ 2021-2022 ਦਾ ਆਮ ਬਜਟ ਪੇਸ਼ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ’ਤੇ ਪ੍ਰਤੀਕਿਰਿਆ ਦਿੱਤੀ ਗਈ। ਖੱਟੜ ਨੇ ਕਿਹਾ ਕਿ ਬਜਟ ਸੰਤੁਲਿਤ ਅਤੇ ਲੋਕ ਹਿੱਤ ਵਾਲਾ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦੌਰਾਨ ਆਰਥਿਕ ਮੁਸ਼ਕਲਾਂ ਸਨ, ਫਿਰ ਵੀ ਲੋਕ ਹਿੱਤ ਦਾ ਬਜਟ ਹੈ। ਸਮਾਜਿਕ ਸੁਰੱਖਿਆ ਨੂੰ ਲੈ ਕੇ ਜਿੰਨੀਆਂ ਵੀ ਚੀਜ਼ਾਂ ਦੀ ਲੋੜ ਸੀ, ਸਾਰਿਆਂ ਦਾ ਧਿਆਨ ਰੱਖਿਆ ਗਿਆ ਹੈ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਇਸ ਬਜਟ ਦਾ ਲਾਭ ਆਮ ਸਮਾਜ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਇਕ ਦੇਸ਼ ਇਕ ਰਾਸ਼ਨ ’ਤੇ ਵਿਸ਼ੇਸ਼ ਫੋਕਸ ਰਹੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉੱਚ ਸਿੱਖਿਆ ਲਈ ਵੱਖ ਤੋਂ ਕਮਿਸ਼ਨ ਗਠਨ ਕਰਨ ਦੇ ਫ਼ੈਸਲੇ ਨਾਲ ਨੈਸ਼ਨਲ ਰਿਸਰਚ ਫਾਊਂਡੇਸ਼ਨ ਲਈ 50 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ, ਜੋ ਕਿ ਇਕ ਵੱਡਾ ਕਦਮ ਹੈ। ਸਿਹਤ ਬਜਟ ਪਿਛਲੇ ਬਜਟ ਤੋਂ 135 ਫ਼ੀਸਦੀ ਵਧਿਆ ਹੈ, ਇਸ ਦੇ ਨਾਲ ਹੀ ਕੋਰੋਨਾ ਵੈਕਸੀਨ ਲਈ 35 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਚੀਜ਼ਾਂ ਨੂੰ ਇਸ ਬਜਟ ਵਿਚ ਸਸਤਾ ਕੀਤਾ ਗਿਆ। ਮੁਸ਼ਕਲ ਸਮੇਂ ਵਿਚ ਇਸ ਤਰ੍ਹਾਂ ਦਾ ਬਜਟ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਉਹ ਸੰਤੁਸ਼ਟ ਹਨ।


Tanu

Content Editor

Related News