ਬਜਟ 2019: ਹਲਵਾ ਵੰਡ ਸਮਾਗਮ ਤੋਂ ਬਾਅਦ 100 ਕਰਮਚਾਰੀ ਹੋਏ ਕਮਰੇ 'ਚ ਬੰਦ

Monday, Jan 21, 2019 - 12:53 PM (IST)

ਬਜਟ 2019: ਹਲਵਾ ਵੰਡ ਸਮਾਗਮ ਤੋਂ ਬਾਅਦ 100 ਕਰਮਚਾਰੀ ਹੋਏ ਕਮਰੇ 'ਚ ਬੰਦ

ਨਵੀਂ ਦਿੱਲੀ— ਇਸ ਸਾਲ ਦਾ ਬਜਟ ਇਕ ਫਰਵਰੀ ਨੂੰ ਪੇਸ਼ ਹੋਣ ਜਾ ਰਿਹਾ ਹੈ। ਇਸ ਲਈ ਬਜਟ ਦਸਤਾਵੇਜ਼ਾਂ ਦਾ ਪ੍ਰਕਾਸ਼ਨ ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪ੍ਰਕਾਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿੱਤ ਮੰਤਰਾਲੇ 'ਚ ਹਲਵਾ ਵੰਡ ਸਮਾਰੋਹ ਦਾ ਆਯੋਜਨ ਹੋਇਆ। ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ, ਵਿੱਤ ਸਕੱਤਰ ਸੁਭਾਸ਼ ਗਰਗ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਪੀ. ਰਾਧਾਕ੍ਰਿਸ਼ਨ ਇਸ ਸਮਾਰੋਹ 'ਚ ਮੌਜੂਦ ਰਹੇ। ਇਸ ਦੇ ਨਾਲ ਹੀ ਕਰੀਬ 100 ਕਰਮਚਾਰੀਆਂ ਦਾ ਬਜਟ ਪੇਸ਼ ਹੋਣ ਤੱਕ ਨਾਰਥ ਬਲਾਕ ਤੋਂ ਨਿਕਲਣਾ ਬੰਦ ਹੋ ਜਾਵੇਗਾ।
PunjabKesariਕੀ ਹੁੰਦੀ ਹੈ ਹਲਵਾ ਰਸਮ?
ਹਰ ਸਾਲ ਬਜਟ ਨੂੰ ਆਖਰੀ ਰੂਪ ਦੇਣ ਤੋਂ ਕੁਝ ਦਿਨ ਪਹਿਲਾਂ ਨਾਰਥ ਬਲਾਕ 'ਚ ਵਿੱਤ ਮੰਤਰਾਲੇ ਦੇ ਦਫ਼ਤਰ 'ਚ ਇਕ ਵੱਡੀ ਜਿਹੀ ਕੜ੍ਹਾਹੀ 'ਚ ਹਲਵਾ ਬਣਾਇਆ ਜਾਂਦਾ ਹੈ। ਵਿੱਤ ਮੰਤਰੀ ਖੁਦ ਇਸ ਪ੍ਰੋਗਰਾਮ 'ਚ ਹਿੱਸਾ ਲੈਂਦੇ ਹਨ। ਹਾਲਾਂਕਿ ਇਸ ਸਾਲ ਵਿੱਤ ਮੰਤਰੀ ਅਰੁਣ ਜੇਤਲੀ ਬੀਮਾਰੀ ਕਾਰਨ ਇਸ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕੇ। ਹਲਵਾ ਬਣਾਉਣ ਦੀ ਰਸਮ ਕਾਫੀ ਪਹਿਲਾਂ ਤੋਂ ਚੱਲੀ ਆ ਰਹੀ ਹੈ। ਇਸ ਦੇ ਪਿੱਛੇ ਕਾਰਨ ਇਹੀ ਹੈ ਕਿ ਹਲਵੇ ਨੂੰ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਸ਼ੁੱਭ ਕੰਮ ਦੀ ਸ਼ੁਰੂਆਤ  ਵੀ ਮਿੱਠੇ ਨਾਲ ਕੀਤੀ ਜਾਂਦੀ ਹੈ।

ਗੁਪਤ ਰੱਖਿਆ ਜਾਂਦਾ ਹੈ ਬਜਟ
ਬਜਟ ਦੇ ਸਾਰੇ ਦਸਤਾਵੇਜ਼ ਚੁਨਿੰਦਾ ਅਧਿਕਾਰੀ ਹੀ ਤਿਆਰ ਕਰਦੇ ਹਨ। ਇਸ ਪ੍ਰਕਿਰਿਆ 'ਚ ਇਸਤੇਮਾਲ ਹੋਣ ਵਾਲੇ ਸਾਰੇ ਕੰਪਿਊਟਰਾਂ ਨੂੰ ਦੂਜੇ ਨੈੱਟਵਰਕ ਤੋਂ ਡੀਲਿੰਗ ਕਰ ਦਿੱਤਾ ਜਾਂਦਾ ਹੈ। ਬਜਟ 'ਤੇ ਕੰਮ ਕਰ ਰਿਹਾ ਲਗਭਗ 100 ਲੋਕਾਂ ਦਾ ਸਟਾਫ ਕਰੀਬ 2 ਤੋਂ 3 ਹਫਤੇ ਨਾਰਥ ਬਲਾਕ ਦਫ਼ਤਰ 'ਚ ਹੀ ਰਹਿੰਦਾ ਹੈ। ਕੁਝ ਦਿਨ ਉਨ੍ਹਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੁੰਦੀ। ਨਾਰਥ ਬਲਾਕ ਦੇ ਬੇਸਮੈਂਟ ਸਥਿਤ ਪ੍ਰਿੰਟਿੰਗ ਪ੍ਰੈੱਸ 'ਚ ਬਜਟ ਨਾਲ ਜੁੜੇ ਅਧਿਕਾਰੀ ਅਤੇ ਕਰਮਚਾਰੀ ਲਗਭਗ ਬੰਦ ਕਰ ਦਿੱਤੇ ਜਾਂਦੇ ਹਨ। ਬਜਟ ਦੀ ਪ੍ਰਿੰਟਿੰਗ ਦਾ ਕੰਮ ਵੀ ਇੱਥੇ ਹੁੰਦਾ ਹੈ। ਬਜਟ ਨੂੰ ਗੁਪਤ ਰੱਖਣ ਦੇ ਪਿੱਛੇ ਦਾ ਮਕਸਦ ਇਸ ਨੂੰ ਲੀਕ ਹੋਣ ਤੋਂ ਬਚਾਉਣਾ ਹੁੰਦਾ ਹੈ। ਸੰਸਦ 'ਚ ਬਜਟ ਪੇਸ਼ ਹੋਣ ਤੋਂ ਬਾਅਦ ਹੀ ਇਹ ਅਧਿਕਾਰੀ ਬਾਹਰ ਆ ਪਾਉਂਦੇ ਹਨ।


author

DIsha

Content Editor

Related News