ਬਸਪਾ ਮੁਖੀ ਮਾਇਆਵਤੀ ਨੇ ਹਲਦਵਾਨੀ ''ਚ ਹੋਈ ਹਿੰਸਾ ''ਤੇ ਜ਼ਾਹਰ ਕੀਤੀ ਚਿੰਤਾ
Saturday, Feb 10, 2024 - 12:48 PM (IST)
ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਉੱਤਰਾਖੰਡ ਦੇ ਹਲਦਵਾਨੀ 'ਚ ਹੋਈ ਹਿੰਸਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸ਼ਨੀਵਾਰ ਨੂੰ ਇਸ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਮਾਇਆਵਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਬਿਆਨ 'ਚ ਕਿਹਾ,''ਉੱਤਰਾਖੰਡ ਰਾਜ ਦੇ ਹਲਦਵਾਨੀ 'ਚ ਹੋਈ ਹਿੰਸਾ ਅਤੇ ਉਸ 'ਚ ਜਾਨ-ਮਾਲ ਦਾ ਨੁਕਸਾਨ ਬੇਹੱਦ ਚਿੰਤਾਜਨਕ ਹੈ. ਜੇਕਰ ਸਰਕਾਰ, ਪ੍ਰਸ਼ਾਸਨ ਅਤੇ ਖੁਫ਼ੀਆ ਤੰਤਰ ਸਰਗਰਮ ਹੁੰਦਾ ਤਾਂ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਸਰਕਾਰ ਇਸ ਦੀ ਉੱਚ ਪੱਧਰੀ ਜਾਂਚ ਕਰਵਾਏ ਅਤੇ ਅਮਨ ਚੈਨ ਵੀ ਕਾਇਮ ਕਰੇ।''
ਉਨ੍ਹਾਂ ਕਿਹਾ,''ਨਾਲ ਹੀ, ਉੱਤਰਾਖੰਡ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਵੀ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸ ਨੂੰ ਸਮੇਂ ਰਹਿੰਦੇ ਸਰਕਾਰ ਨੂੰ ਕੰਟਰੋਲ ਕਰ ਲੈਣਾ ਚਾਹੀਦਾ ਤਾਂ ਕਿ ਇੱਥੇ ਵੀ ਸ਼ਾਂਤੀ ਵਿਵਸਥਾ ਬਣੀ ਰਹੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8