ਬਸਪਾ ਨੇ 5 ਹੋਰ ਉਮੀਦਵਾਰਾਂ ਦੇ ਨਾਂਵਾਂ ਦੀ ਸੂਚੀ ਕੀਤੀ ਜਾਰੀ
Tuesday, Apr 09, 2019 - 11:49 AM (IST)

ਲਖਨਊ— ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ 'ਚ ਬਸਪਾ ਅਤੇ ਸਪਾ ਗਠਜੋੜ ਦੇ ਅਧੀਨ ਆਪਣੇ ਕੋਟੇ ਤੋਂ ਮੰਗਲਵਾਰ ਨੂੰ 5 ਹੋਰ ਉਮੀਦਵਾਰ ਐਲਾਨ ਕਰ ਦਿੱਤੇ। ਇਸ ਦੇ ਨਾਲ ਹੀ ਪਾਰਟੀ ਹੁਣ ਤੱਕ ਰਾਜ 'ਚ 16 ਸੀਟਾਂ 'ਤੇ ਉਮੀਦਵਾਰ ਐਲਾਨ ਕਰ ਚੁਕੀ ਹੈ। ਸੀਤਾਪੁਰ ਅਤੇ ਫਤਿਹਪੁਰ ਸਮੇਤ 5 ਸੀਟਾਂ 'ਤੇ ਬਸਪਾ ਨੇ ਨਾਂਵਾਂ ਦੀ ਲਿਸਟ ਜਾਰੀ ਕੀਤੀ ਹੈ। ਪਾਰਟੀ ਨੇ ਧੌਰਹਰਾ ਤੋਂ ਅਰਸਦ ਸਿੱਦੀਕੀ, ਸੀਤਾਪੁਰ ਤੋਂ ਨਕੁਲ ਦੁਬੇ, ਮੋਹਨਲਾਲਗੰਜ (ਅਨੁਸੂਚਿਤ ਜਾਤੀ) ਤੋਂ ਸੀ.ਐੱਲ. ਵਰਮੀ, ਫਤਿਹਪੁਰ ਤੋਂ ਸੁਖਦੇਵ ਪ੍ਰਸਾਦ ਅਤੇ ਕੈਸਰਗੰਜ ਤੋਂ ਚੰਦਰਦੇਵ ਰਾਮ ਯਾਦਵ ਨੂੰ ਚੋਣਾਵੀ ਮੈਦਾਨ 'ਚ ਉਤਾਰਿਆ ਹੈ।ਦੱਸਣਯੋਗ ਹੈ ਕਿ ਇਨ੍ਹਾਂ ਸਾਰੀਆਂ ਸੀਟਾਂ 'ਚੋਂ ਕੈਸਰਗੰਜ ਛੱਡ ਕੇ ਬਾਕੀਆਂ ਸਾਰੀਆਂ ਸੀਟਾਂ 'ਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਆਪਣੇ ਉਮੀਦਵਾਰ ਪਹਿਲਾਂ ਹੀ ਐਲਾਨ ਕਰ ਚੁਕੀ ਹੈ। ਕੈਸਰਗੰਜ 'ਚ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ ਹੈ।