BSF ਨੇ ਭਾਰਤ-ਪਾਕਿਸਤਾਨ ਸਰਹੱਦ ''ਤੇ ਇਕ ਹੋਰ ਡਰੋਨ ਨੂੰ ਮਾਰ ਮੁਕਾਇਆ

Tuesday, Jun 13, 2023 - 05:47 AM (IST)

BSF ਨੇ ਭਾਰਤ-ਪਾਕਿਸਤਾਨ ਸਰਹੱਦ ''ਤੇ ਇਕ ਹੋਰ ਡਰੋਨ ਨੂੰ ਮਾਰ ਮੁਕਾਇਆ

ਜੈਪੁਰ (ਭਾਸ਼ਾ): BSF ਦੇ ਜਵਾਨਾਂ ਨੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਭਾਰਤੀ ਖੇਤਰ ਵਿਚ ਘੁਸਪੈਠ ਕਰ ਰਹੇ ਇਕ ਡਰੋਨ ਨੂੰ ਮਾਰ ਮੁਕਾਇਆ। ਕਰਨਪੁਰ ਥਾਣਾ ਮੁਖੀ ਬਲਵੰਤ ਰਾਮ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਕੌਮਾਂਤਰੀ ਸਰਹੱਦ ਨਾਲ ਲੱਗੇ ਪਿੰਡ 23 ਓ ਵਿਚ ਡਰੋਨ ਦੇ ਵੜਣ ਦੀ ਆਵਾਜ਼ ਸੁਣ ਕੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਉਸ ਨੂੰ ਮਾਰ ਮੁਕਾਇਆ।

ਇਹ ਖ਼ਬਰ ਵੀ ਪੜ੍ਹੋ - ਘਰੇਲੂ ਕਲੇਸ਼ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, 2 ਮਾਸੂਮ ਬੱਚਿਆਂ ਨੇ ਗੁਆਈ ਜਾਨ

ਉਨ੍ਹਾਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸ਼ੱਕ ਤਹਿਤ ਸੋਮਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਡਰੋਨ ਦੇ ਨੇੜਿਓਂ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਮਾਮਲੇ ਦੀ ਜਾਂਚ ਕਰ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News