ਗੁਜਰਾਤ : BSF ਨੇ ਕੱਛ ਕੋਲ ਕ੍ਰੀਕ ਖੇਤਰ ''ਚ 9 ਪਾਕਿਸਤਾਨੀ ਕਿਸ਼ਤੀਆਂ ਕੀਤੀਆਂ ਜ਼ਬਤ

Thursday, Feb 10, 2022 - 03:41 PM (IST)

ਅਹਿਮਦਾਬਾਦ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਵੀਰਵਾਰ ਸਵੇਰੇ ਗੁਜਰਾਤ ਦੇ ਕੱਛ ਜ਼ਿਲ੍ਹੇ ਕੋਲ ਭਾਰਤ-ਪਾਕਿਸਤਾਨ ਸਮੁੰਦਰੀ ਸਰਹੱਦ ਨਾਲ ਲੱਗਦੇ ਹਰਾਮੀ ਨਾਲਾ ਕ੍ਰੀਕ ਇਲਾਕੇ 'ਚ ਮੱਛੀ ਫੜਨ ਵਾਲੀਆਂ 9 ਪਾਕਿਸਤਾਨੀ ਕਿਸ਼ਤੀਆਂ ਜ਼ਬਤ ਕੀਤੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਬਤੀ ਤੋਂ ਬਾਅਦ ਬੀ.ਐੱਸ.ਐੱਫ. ਨੇ ਇਹ ਪਤਾ ਲਗਾਉਣ ਲਈ ਖਾੜੀ ਖੇਤਰ 'ਚ ਤਲਾਸ਼ ਮੁਹਿੰਮ ਸ਼ੁਰੂ ਕੀਤੀ ਹੈ ਕਿ ਕੀ ਗੁਆਂਢੀ ਦੇਸ਼ ਤੋਂ ਅਜਿਹੀ ਹੋ ਰ ਕੋਈ ਕਿਸ਼ਤੀ ਭਾਰਤੀ ਜਲ ਖੇਤਰ 'ਚ ਦਾਖ਼ਲ ਹੋਈ ਹੈ। ਬੀ.ਐੱਸ.ਐੱਫ. ਦੇ ਗੁਜਰਾਤ ਫਰੰਟੀਅਰ ਦੇ ਜਨਰਲ ਇੰਸਪੈਕਟਰ ਜੀ.ਐੱਸ. ਮਲਿਕ ਨੇ ਦੱਸਿਆ,''ਨਿਯਮਿਤ ਗਸ਼ਤ ਦੌਰਾਨ ਬੀ.ਐੱਸ.ਐੱਫ. ਕਰਮੀਆਂ ਨੇ ਖੇਤਰ ਦਾ ਪੂਰਾ ਦ੍ਰਿਸ਼ ਪ੍ਰਾਪਤ ਕਰਨ ਲਈ ਆਸਮਾਨ 'ਚ ਕੈਮਰੇ ਨਾਲ ਲੈਸ ਯੂ.ਏ.ਵੀ. (ਮਨੁੱਖ ਰਹਿਤ ਡਰੋਨ) ਭੇਜਿਆ ਸੀ। ਯੂ.ਏ.ਵੀ. ਰਾਹੀਂ ਸਾਨੂੰ ਹਰਾਮੀ ਨਾਲਾ ਖੇਤਰ 'ਚ ਮੱਛੀ ਫੜਨ ਵਾਲੀਆਂ 9 ਕਿਸ਼ਤੀਆਂ ਦਿੱਸੀਆਂ।

ਬੀ.ਐੱਸ.ਐੱਫ. ਦੀਆਂ ਗਸ਼ਤੀ ਕਿਸ਼ਤੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਪਾਕਿਸਤਾਨ ਦੇ ਮਛੇਰਿਆਂ ਦੀਆਂ ਉਨ੍ਹਾਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ।'' ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਪਾਕਿਸਤਾਨੀ ਮਛੇਰੇ ਨੂੰ ਨਹੀਂ ਫੜਿਆ ਗਿਆ ਹੈ ਕਿਉਂਕਿ ਇਨ੍ਹਾਂ ਕਿਸ਼ਤੀਆਂ 'ਤੇ ਸਵਾਰ ਲੋਕ ਬੀ.ਐੱਸ.ਐੱਫ. ਦੀ ਮੌਜੂਦਗੀ ਬਾਰੇ ਜਾਣਨ ਤੋਂ ਬਾਅਦ ਪਾਕਿਸਤਾਨ ਵੱਲ ਦੌੜ ਗਏ ਹੋਣਗੇ। ਮਲਿਕ ਨੇ ਕਿਹਾ,''ਅਸੀਂ 9 ਕਿਸ਼ਤੀਆਂ ਦੀ ਬਰਾਮਦਗੀ ਤੋਂ ਬਾਅਦ ਕ੍ਰੀਕ ਖੇਤਰ 'ਚ ਤਲਾਸ਼ ਮੁਹਿੰਮ ਸ਼ੁਰੂ ਕੀਤੀ ਹੈ, ਕਿਉਂਕਿ ਸਾਨੂੰ ਲੱਗਦਾ ਹੈ ਕਿ ਕੁਝ ਹੋਰ ਕਿਸ਼ਤੀਆਂ ਵੀ ਹੋ ਸਕਦੀਆਂ ਹਨ। ਇਹ ਸੰਭਵ ਹੈ ਕਿ ਸਾਨੂੰ ਪਾਕਿਸਤਾਨੀ ਮਛੇਰੇ ਮਿਲ ਜਾਣ, ਜਿਨ੍ਹਾਂ ਨੇ ਸਾਡੇ ਜਲ ਖੇਤਰ 'ਚ ਘੁਸਪੈਠ ਕੀਤੀ।'' ਮਲਿਕ ਨੇ ਕਿਹਾ ਕਿ ਕਿਸ਼ਤੀਆਂ ਦੀ ਬਰਾਮਦਗੀ ਤੋਂ ਬਾਅਦ ਕ੍ਰੀਕ ਖੇਤਰ 'ਚ ਤਲਾਸ਼ ਮੁਹਿੰਮ ਦੀ ਵਿਅਕਤੀਗੱਤ ਰੂਪ ਨਾਲ ਨਿਗਰਾਨੀ ਕਰਨ ਲਈ ਉਹ ਗਾਂਧੀਨਗਰ ਤੋਂ ਕੱਛ ਪਹੁੰਚੇ ਹਨ।


DIsha

Content Editor

Related News