BSF ਨੇ ਸਾਲ 2024 ''ਚ ਪੰਜਾਬ ''ਚ 294 ਡਰੋਨ ਕੀਤੇ ਜ਼ਬਤ
Tuesday, Mar 18, 2025 - 05:58 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਨੇ 2024 'ਚ ਪੰਜਾਬ 'ਚ 294 ਡਰੋਨ ਜ਼ਬਤ ਕੀਤੇ ਹਨ। ਰਾਏ ਨੇ ਇਹ ਵੀ ਕਿਹਾ ਕਿ ਇਹ ਡਰੋਨ ਨਾਲ ਨਜਿੱਠਣ ਲਈ ਪੰਜਾਬ ਸਰਹੱਦ 'ਤੇ ਐਂਟੀ ਡਰੋਨ ਪ੍ਰਣਾਲੀ ਲਗਾਈ ਗਈ ਹੈ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਕਿਹਾ,''ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਨੇ 2024 'ਚ ਪੰਜਾਬ ਸਰਹੱਦ 'ਤੇ 294 ਡਰੋਨ ਜ਼ਬਤ ਕੀਤੇ ਹਨ।'' ਮੰਤਰੀ ਨੇ ਕਿਹਾ ਕਿ ਡਰੋਨ ਨਾਲ ਤਸਕਰੀ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਐਂਟੀ ਡਰੋਨ ਪ੍ਰਣਾਲੀ ਲਗਾਉਣ, ਡਰੋਨ ਬਾਰੇ ਪ੍ਰਾਪਤ ਸੂਚਨਾਵਾਂ ਨੂੰ ਤੁਰੰਤ ਬੀ.ਐੱਸ.ਐੱਫ. ਹੈੱਡ ਕੁਆਰਟਰ, ਭਾਰਤੀ ਹਵਾਈ ਫ਼ੌਜ ਅਤੇ ਸਥਾਨਕ ਪੁਲਸ ਸਟੇਸ਼ਨ ਨਾਲ ਸਾਂਝਾ ਕਰਨ ਵਰਗੇ ਕਈ ਚੁੱਕੇ ਗਏ ਹਨ।
ਉਨ੍ਹਾਂ ਕਿਹਾ ਕਿ ਮਨੁੱਖ ਰਹਿਤ ਹਵਾਈ ਵਾਹਨਾਂ (ਯੂਏਵੀ) ਅਤੇ ਡਰੋਨ ਵਲੋਂ ਅਪਣਾਏ ਗਏ ਮਾਰਗ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਨੇੜੇ-ਤੇੜੇ ਦੀਆਂ ਸਰਹੱਦ ਚੌਕੀਆਂ ਅਤੇ ਨਾਕਿਆਂ ਅਤੇ ਨਿਗਰਾਨੀ ਚੌਕੀਆਂ ਨੂੰ ਚੌਕਸ ਕੀਤਾ ਗਿਆ। ਉਨ੍ਹਾਂ ਕਿਹਾ,''ਯੂਏਵੀ ਅਤੇ ਡਰੋਨਾਂ 'ਤੇ ਦਿਨ ਅਤੇ ਰਾਤ ਨਿਗਰਾਨੀ ਉਪਕਰਣਾਂ ਦੀ ਮਦਦ ਨਾਲ ਨਜ਼ਰ ਰੱਖੀ ਜਾਂਦੀ ਹੈ ਜਾਂ ਉਨ੍ਹਾਂ ਦਾ ਪਿੱਛਾ ਕੀਤਾ ਜਾਂਦਾ ਹੈ, ਖੁਫੀਆ ਨੈੱਟਵਰਕ ਅਤੇ ਸਹਿਯੋਗੀ ਏਜੰਸੀਆਂ ਨਾਲ ਸਮੇਂ 'ਤੇ ਤਾਲਮੇਲ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਤਸਕਰਾਂ ਨੂੰ ਫੜਨ ਲਈ ਵੱਖ-ਵੱਖ ਚੌਕੀਆਂ 'ਤੇ ਨਿਗਰਾਨੀ ਰੱਖੀ ਜਾਂਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8