ਦਿਓਰ ਨਾਲ ਸੰਬੰਧਾਂ ਦੇ ਚੱਲਦੇ ਪਤਨੀ ਨੇ ਪਤੀ ਦਾ ਕੀਤਾ ਕਤਲ
Sunday, Dec 31, 2017 - 11:40 AM (IST)

ਜੈਪੁਰ— ਇਕ ਵਿਅਕਤੀ ਦੇ ਕਤਲ ਨੂੰ ਸੁਸਾਇਡ 'ਚ ਬਦਲਣ ਦੀ ਨੀਅਤ ਨਾਲ ਲਾਸ਼ ਨੂੰ ਰੇਲ ਪਟੜੀ 'ਤੇ ਰੱਖਣ ਦੇ ਮਾਮਲੇ ਦਾ ਪੁਲਸ ਨੇ ਖੁਲ੍ਹਾਸਾ ਕੀਤਾ ਹੈ। ਜਾਂਚ 'ਚ ਲਵ ਅਫੇਅਰ 'ਚ ਵਿਅਕਤੀ ਦਾ ਕਤਲ ਕਰਨਾ ਪਾਇਆ ਗਿਆ ਹੈ, ਜਿਸ 'ਚ ਮ੍ਰਿਤਕ ਦੇ ਛੋਟੇ ਭਰਾ ਅਤੇ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮ੍ਰਿਤਕ ਵਿਅਕਤੀ ਦੇ ਪਿਤਾ ਹਨੁਮਾਨ ਲਾਲ ਪੁੱਤਰ ਦਾਨਾਰਾਮ ਨਾਇਕ ਨੇ ਪੁਲਸ ਥਾਣੇ 'ਚ ਸ਼ੁੱਕਰਵਾਰ ਨੂੰ ਅਣਪਛਾਤੇ ਲੋਕਾਂ ਖਿਲਾਫ ਉਨ੍ਹਾਂ ਦੇ ਬੇਟੇ ਦਾ ਕਤਲ ਦਾ ਮਾਮਲਾ ਦਰਜ ਕਰਵਾਇਆ ਸੀ।
ਥਾਣਾ ਇੰਚਾਰਜ਼ ਤਾਰਾਚੰਦ ਸ਼ਰਮਾ ਨੇ ਦੱਸਿਆ ਕਿ ਖੰਡੇਲ ਅਤੇ ਪਿਪਲੀ ਦਾ ਬਾਸ ਰੇਲਵੇ ਸਟੇਸ਼ਨ ਵਿਚਕਾਰ ਵੀਰਵਾਰ ਰਾਤੀ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਫੋਨ 'ਤੇ ਮਿਲੀ ਸੀ। ਆਸਪਾਸ ਦੇ ਲੋਕਾਂ ਤੋਂ ਪੁੱਛਗਿਛ ਕਰਕੇ ਜਾਂਚ ਕੀਤੀ ਗਈ ਤਾਂ ਰੇਲਵੇ ਲਾਈਨ ਦੀ ਪੂਰਵੀ ਦਿਸ਼ਾ 'ਚ ਕਾਰੀਡੋਰ ਅਤੇ ਲਾਈਨ ਵਿਚਕਾਰ ਕਰੀਬ 6 ਫੁੱਟ ਡੂੰਘੇ ਨਾਲੇ 'ਚ ਬਹੁਤ ਮਾਤਰਾ 'ਚ ਖੂਨ ਪਿਆ ਮਿਲਿਆ। ਰੇਲਵੇ ਲਾਈਨ ਕੋਲ 'ਚ ਜਗ੍ਹਾ-ਜਗ੍ਹਾ ਖੂਨ ਹੋਣ ਦਾ ਮਾਮਲਾ ਸ਼ੱਕੀ ਨਜ਼ਰ ਆਇਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਮ੍ਰਿਤਕ ਦੀ ਪਤਨੀ ਮੋਨਾ ਦੇਵੀ ਅਤੇ ਮ੍ਰਿਤਕ ਦੇ ਛੋਟੇ ਭਰਾ ਸ਼ਰਵਨ ਲਾਲ ਨਾਇਕ ਵਿਚਕਾਰ ਨਾਜਾਇਜ਼ ਸੰਬੰਧਾਂ ਅਤੇ ਪ੍ਰੇਮ ਪਸੰਗ ਦਾ ਪਤਾ ਚੱਲਿਆ। ਦੋਹਾਂ ਦਿਓਰ-ਭਰਜਾਈ ਨੇ ਯੋਜਨਾ ਬਣਾ ਕੇ ਵੀਰਵਾਰ ਰਾਤੀ ਭਾਗਚੰਦ ਨੂੰ ਘਰ ਤੋਂ ਕਰੀਬ 150 ਮੀਟਰ ਦੂਰੀ 'ਤੇ ਨਾਲੇ 'ਚ ਲਿਜਾ ਕੇ ਹਮਲਾ ਕਰਕੇ ਕਤਲ ਕੀਤਾ ਸੀ।