ਜੀਜੇ ਨੇ 10 ਸਾਲਾ ਸਾਲੀ ਨਾਲ ਜਬਰ ਜ਼ਿਨਾਹ ਕਰ ਕੇ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ

Wednesday, Aug 07, 2024 - 12:03 PM (IST)

ਕਰਨਾਲ- ਹਰਿਆਣਾ ਦੇ ਕਰਨਾਲ ਸ਼ਹਿਰ ਥਾਣਾ ਖੇਤਰ 'ਚ 10 ਸਾਲਾ ਬੱਚੀ ਦਾ ਕਤਲ ਉਸ ਦੇ ਜੀਜੇ ਨੇ ਹੀ ਕੀਤਾ ਸੀ। ਜੀਜੇ ਨੇ ਪਹਿਲਾਂ ਉਸ ਨਾਲ ਜਬਰ ਜ਼ਿਨਾਹ ਕੀਤਾ, ਫਿਰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਜੀ.ਆਰ.ਪੀ. ਥਾਣਾ ਪੁਲਸ ਨੇ ਦੋਸ਼ੀ ਗਣੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਦੀ ਵੱਡੀ ਭੈਣ ਨਾਲ ਦੋਸ਼ੀ ਨੇ ਡੇਢ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਉਸ ਦੇ ਗੁਆਂਢ 'ਚ ਦੂਜੀ ਔਰਤ ਨਾਲ ਵੀ ਨਾਜਾਇਜ਼ ਸੰਬੰਧ ਸਨ। ਇਸ ਨੂੰ ਲੈ ਕੇ ਪਤੀ-ਪਤਨੀ 'ਚ ਵਿਵਾਦ ਹੁੰਦਾ ਸੀ। 22 ਜੁਲਾਈ ਨੂੰ ਪਤੀ ਨੂੰ ਛੱਡ ਕੇ ਪਤਨੀ ਕਿਤੇ ਚਲੀ ਗਈ ਸੀ। ਦੋਸ਼ੀ ਨੂੰ ਸ਼ੱਕੀ ਨੇ ਬੱਚੀ ਨੇ ਹੀ ਉਸ ਦੇ ਨਾਜਾਇਜ਼ ਸੰਬੰਧਾਂ ਬਾਰੇ ਆਪਣੀ ਭੈਣ ਨੂੰ ਦੱਸਿਆ ਹੈ, ਕਿਉਂਕਿ ਬੱਚੀ ਉਸ ਔਰਤ ਦੇ ਘਰ ਵੀ ਜਾਂਦੀ ਸੀ। ਪੁੱਛ-ਗਿੱਛ 'ਚ ਦੋਸ਼ੀ ਨੇ ਦੱਸਿਆ ਕਿ ਐਤਵਾਰ ਦੁਪਹਿਰ 3 ਵਜੇ ਬੱਚੀ ਨੂੰ ਅਗਵਾ ਕਰ ਕੇ ਜਬਰ ਜ਼ਿਨਾਹ ਕੀਤਾ। ਸ਼ਾਮ 6 ਵਜੇ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਤਿੰਨ-ਚਾਰ ਵਾਰ ਚਾਕੂ ਨਾਲ ਵਾਰ ਕੀਤੇ। ਘੋਘੜੀਪੁਰ ਫਾਟਕ ਨੇੜੇ ਗੰਨੇ ਦੇ ਖੇਤ 'ਚ ਲਾਸ਼ ਲੈ ਕੇ ਰਾਤ ਭਰ ਬੈਠਿਆ ਰਿਹਾ।

ਸੋਮਵਾਰ ਸਵੇਰੇ ਨੇੜੇ ਲੱਗਦੇ ਰੇਲਵੇ ਟਰੈਕ 'ਤੇ ਲਾਸ਼ ਸੁੱਟ ਕੇ ਘਰ ਆ ਗਿਆ। ਇਸ ਤੋਂ ਬਾਅਦ ਪੀੜਤਾਂ ਨਾਲ ਬੱਚੀ ਨੂੰ ਲੱਭਣ ਦਾ ਨਾਟਕ ਕਰਦਾ ਰਿਹਾ। ਰੇਲਵੇ ਸਟੇਸ਼ਨ 'ਤੇ ਜੀ.ਆਰ.ਪੀ. ਥਾਣਾ ਦੇ ਐੱਸ.ਐੱਚ.ਓ. ਓਮਪ੍ਰਕਾਸ਼ ਸ਼ਰਮਾ ਅਤੇ ਜੀ.ਆਰ.ਪੀ. ਸੀ.ਆਈ.ਏ. ਦੇ ਇੰਚਾਰਜ ਵਿਲਾਇਤੀ ਸੈਣੀ ਨੇ ਦੱਸਿਆ ਕਿ ਮਜ਼ਦੂਰੀ ਕਰਨ ਵਾਲੇ ਦੋਸ਼ੀ ਗਣੇਸ਼ (30) ਨੇ ਬੱਚੀ ਦੇ ਕਤਲ ਦੀ ਸਾਜਿਸ਼ ਰਚੀ ਸੀ। ਪਤਨੀ ਨੂੰ ਲੱਭਣ ਦੀ ਗੱਲ ਕਹਿ ਕੇ ਬੱਚੀ ਨਾਲ ਲੈ ਗਿਆ ਸੀ। ਦੋਸ਼ੀ ਆਪਣੇ ਘਰੋਂ ਚਾਕੂ ਵੀ ਲੈ ਗਿਆ ਸੀ। ਪੁਲਸ ਨੇ ਜਦੋਂ ਬੱਚੀ ਦੇ ਘਰ ਦੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਉਸ 'ਚ ਗਣੇਸ਼ ਬੱਚੀ ਨੂੰ ਲਿਜਾਂਦਾ ਹੋਇਆ ਦਿਖਾਈ ਦਿੱਤਾ। ਵਾਰਦਾਤ ਤੋਂ ਬਾਅਦ ਦੋਸ਼ੀ ਪੁਲਸ ਨਾਲ ਰਿਹਾ। ਜਦੋਂ ਪੁਲਸ ਨੇ ਸ਼ਹਿਰ ਦੇ ਕੈਮਰੇ ਚੈੱਕ ਕੀਤੇ ਤਾਂ ਦੋਸ਼ੀ ਲੁਕਣ ਲੱਗਾ। ਪੁਲਸ ਨੇ ਕਾਲ ਡਿਟੇਲ ਅਤੇ ਪਹਿਲੂਆਂ ਨਾਲ ਜਾਂਚ ਕਰਦੇ ਹੋਏ ਦੋਸ਼ੀ ਦੀ ਲੋਕੇਸ਼ਨ ਟਰੇਸ ਕੀਤੀ। ਸਟੇਸ਼ਨ 'ਤੇ ਪੁਲਸ ਨੂੰ ਦੇਖ ਕੇ ਦੋਸ਼ੀ ਦੌੜਨ ਲੱਗਾ ਤਾਂ ਉੱਥੇ ਹੀ ਫੜ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News