ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ ''ਚ ਪ੍ਰਵੇਸ਼ ਕਰਨ ਦੀ ਨਹੀਂ ਮਿਲੀ ਇਜਾਜ਼ਤ
Thursday, Jul 12, 2018 - 04:00 AM (IST)

ਨਵੀਂ ਦਿੱਲੀ— ਬ੍ਰਿਟਿਸ਼ ਸੰਸਦ ਮੈਂਬਰ ਲਾਰਡ ਐਲੇਕਜ਼ੈਂਡਰ ਕਾਰਲੀ ਨੂੰ ਉਚਿਤ ਭਾਰਤੀ ਵੀਜ਼ਾ ਨਹੀਂ ਦੇਣ ਕਾਰਨ ਭਾਰਤ ਪਹੁੰਚਣ 'ਤੇ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਕਾਰਲੀ ਦੇ ਵੀਜ਼ਾ ਅਰਜ਼ੀ 'ਚ ਦਰਜ ਯਾਤਰਾ ਦੇ ਟੀਚੇ ਤੇ ਲੋੜੀਂਦੀਆਂ ਸਰਗਰਮੀਆਂ 'ਚ ਫਰਕ ਸੀ। ਕੁਮਾਰ ਨੇ ਦੱਸਿਆ ਕਿ ਉਹ ਉਚਿਤ ਭਾਰਤੀ ਵੀਜ਼ਾ ਹਾਸਲ ਕੀਤੇ ਬਗੈਰ ਇਥੇ ਪਹੁੰਚੇ ਸਨ, ਜਿਸ ਕਾਰਨ ਉਨ੍ਹਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।