ਬ੍ਰਿਟਿਸ਼ ਮੀਡੀਆ ਨੇ ਕੀਤੀ PM ਮੋਦੀ ਸਰਕਾਰ ਦੇ ਵਿਕਾਸ ਕੰਮਾਂ ਦੀ ਤਾਰੀਫ਼

Monday, Sep 04, 2023 - 10:47 AM (IST)

ਬ੍ਰਿਟਿਸ਼ ਮੀਡੀਆ ਨੇ ਕੀਤੀ PM ਮੋਦੀ ਸਰਕਾਰ ਦੇ ਵਿਕਾਸ ਕੰਮਾਂ ਦੀ ਤਾਰੀਫ਼

ਨਵੀਂ ਦਿੱਲੀ- ਬ੍ਰਿਟਿਸ਼ ਮੀਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਏ ਵਿਕਾਸ ਕਾਰਜਾਂ ਦੀ ਤਾਰੀਫ ਕੀਤੀ ਹੈ। ਬ੍ਰਿਟਿਸ਼ ਅਖਬਾਰ 'ਦਿ ਟੈਲੀਗ੍ਰਾਫ' ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸ਼ਾਸਨ 'ਚ ਸਿਆਸੀ ਸਥਿਰਤਾ ਕਾਰਨ ਭਾਰਤ ਕਾਨੂੰਨੀ ਸੁਧਾਰਾਂ, ਬੁਨਿਆਦੀ ਕਲਿਆਣ ਯੋਜਨਾਵਾਂ 'ਚ ਸੁਧਾਰ ਅਤੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ 'ਚ ਸਫਲ ਰਿਹਾ ਹੈ।

ਇਹ ਵੀ ਪੜ੍ਹੋ- ਹਰਿਆਣਾ 'ਚ ਗਰਜੇ CM ਭਗਵੰਤ ਮਾਨ, ਕਿਹਾ- 'ਇਹ ਪਬਲਿਕ ਸਭ ਜਾਣਦੀ ਹੈ'

ਬ੍ਰਿਟਿਸ਼ ਲੇਖਕ ਬੇਨ ਰਾਈਟ ਨੇ ਇਸ ਲੇਖ 'ਚ ਲਿਖਿਆ ਕਿ ਵਿਵਾਦਾਂ 'ਚ ਘਿਰੀ ਰਾਜਨੀਤੀ ਦੇ ਬਾਵਜੂਦ ਭਾਰਤ ਆਪਣੇ ਭੂਗੋਲਿਕ ਫਾਇਦਿਆਂ ਅਤੇ ਡਿਜੀਟਲ ਹੁਨਰ ਦੀ ਵਿਸ਼ਾਲ ਸੰਭਾਵਨਾ ਦੇ ਜ਼ਰੀਏ ਅੱਗੇ ਵਧ ਰਿਹਾ ਹੈ। ਲੇਖ 'ਚ ਕਿਹਾ ਗਿਆ ਹੈ ਕਿ ਭਾਰਤ ਕੋਲ ਸਮਰੱਥਾ ਹੈ ਪਰ ਕੁਝ ਚੁਣੌਤੀਆਂ ਵੀ ਹਨ। ਅਜਿਹੀ ਸਥਿਤੀ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਰਤ ਨੇ ਵੱਡੇ ਟੀਚੇ ਰੱਖੇ ਹਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਵੱਲ ਵਧ ਰਿਹਾ ਹੈ। ਇਸ ਕੜੀ 'ਚ ਲੇਖਕ ਨੇ ਚੰਦਰਯਾਨ-3 ਦੀ ਸਫਲਤਾ ਦਾ ਵੀ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ-  ਸੂਰਜ ਮਿਸ਼ਨ 'ਆਦਿਤਿਆL1' ਨੂੰ ਲੈ ਕੇ ਇਸਰੋ ਨੇ ਦਿੱਤੀ ਅਹਿਮ ਜਾਣਕਾਰੀ

ਲੇਖ 'ਚ ਏਅਰ ਇੰਡੀਆ ਵਲੋਂ ਏਅਰਬੱਸ ਅਤੇ ਬੋਇੰਗ ਨੂੰ ਦਿੱਤੇ ਗਏ ਰਿਕਾਰਡ 470 ਜਹਾਜ਼ਾਂ ਦੇ ਆਰਡਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਦੁਨੀਆ ਭਰ ਦੀਆਂ ਰਾਜਧਾਨੀਆਂ ਪ੍ਰਧਾਨ ਮੰਤਰੀ ਮੋਦੀ ਲਈ ਲਾਲ ਕਾਰਪੇਟ ਵਿਛਾਇਆ ਜਾ ਰਿਹਾ ਹੈ। IMF ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ 2023 ਤੱਕ ਅਤੇ ਅਗਲੇ 5 ਸਾਲਾਂ ਤੱਕ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ।

ਇਹ ਵੀ ਪੜ੍ਹੋ-  ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿਗੜੀ, ਹਸਪਤਾਲ 'ਚ ਦਾਖ਼ਲ

ਇਸ ਲੜੀ ਵਿਚ ਮੁੰਬਈ ਅਤੇ ਦਿੱਲੀ 'ਚ ਐਪਲ ਦੇ ਬੌਸ ਟਿਮ ਕੁੱਕ ਨੇ ਖ਼ੁਦ ਆ ਕੇ ਪਹਿਲੇ ਦੋ ਰਿਟੇਲ ਆਊਟਲੇਟ ਖੋਲ੍ਹਣ ਦੀ ਯੋਜਨਾ ਅਤੇ ਐਪਲ ਲਈ ਆਈਫੋਨ ਬਣਾਉਣ ਵਾਲੀ ਤਾਈਵਾਨੀ ਕੰਪਨੀ ਫੌਕਸਕਾਮ ਦੀ ਕਰਨਾਟਕ 'ਚ ਇਕ ਫੈਕਟਰੀ ਸ਼ੁਰੂ ਕਰਨ ਦੀ ਯੋਜਨਾ ਦਾ ਵੀ ਜ਼ਿਕਰ ਲੇਖ 'ਚ ਕੀਤਾ ਗਿਆ ਹੈ। ਅਮਰੀਕੀ ਕੰਪਨੀ ਮਾਈਕਰੋਨ ਵੱਲੋਂ ਗੁਜਰਾਤ 'ਚ ਸੈਮੀ-ਕੰਡਕਟਰ ਫੈਕਟਰੀ ਸ਼ੁਰੂ ਕਰਨ ਦਾ ਐਲਾਨ ਅਤੇ ਅੰਤਰਰਾਸ਼ਟਰੀ ਫਰਮ ਗੋਲਡਮੈਨ ਸਾਕਸ ਵੱਲੋਂ ਭਾਰਤ 'ਚ ਆਪਣੀ ਬੋਰਡ ਮੀਟਿੰਗ ਕਰਵਾਉਣ ਨੂੰ ਵੀ ਭਾਰਤ ਦੀ ਵਧਦੀ ਤਾਕਤ ਨਾਲ ਜੋੜਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News