ਪਾਕਿਸਤਾਨ 'ਚ ਬ੍ਰਿਟੇਨ ਦੀ ਰਾਜਦੂਤ ਨੇ ਕੀਤਾ PoK ਦਾ ਦੌਰਾ, ਖੜਾ ਹੋਇਆ ਬਖੇੜਾ

Saturday, Jan 13, 2024 - 02:27 PM (IST)

ਨਵੀਂ ਦਿੱਲੀ - ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋਂ ਹਾਲ ਹੀ ਵਿਚ ਕੀਤੇ ਗਏ ਪੀ.ਓ.ਕੇ. ਦੌਰੇ ਨੇ ਬਖੇੜਾ ਖੜਾ ਕਰ ਦਿੱਤਾ ਹੈ। ਪਾਕਿਸਤਾਨ 'ਚ ਤਾਇਨਾਤ ਬ੍ਰਿਟੇਨ ਦੀ ਹਾਈ ਕਮਿਸ਼ਨਰ ਜੇਨ ਮੈਰੀਅਟ ਨੇ 10 ਜਨਵਰੀ ਨੂੰ ਪੀ.ਓ.ਕੇ. ਦਾ ਦੌਰਾ ਕੀਤਾ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਆਪਣੇ ਦੌਰੇ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਸ ਲਈ ਹੁਣ ਸਵਾਲ ਚੁੱਕੇ ਜਾ ਰਹੇ ਹਨ ਕਿ ਕੀ ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਆਪਣੀ ਮਰਜ਼ੀ ਨਾਲ ਪੀ.ਓ.ਕੇ. ਦਾ ਦੌਰਾ ਕੀਤਾ ਹੈ ਜਾਂ ਫਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਦੌਰੇ ਪਿੱਛੇ ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਦੀ ਮਨਜ਼ੂਰੀ ਮਿਲੀ ਹੋਈ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਸਾਬਕਾ PM ਜੈਸਿੰਡਾ ਆਰਡਰਨ ਨੇ ਕਰਾਇਆ ਵਿਆਹ

PunjabKesari

ਮਾਹਿਰ ਸਵਾਲ ਪੁੱਛ ਰਹੇ ਹਨ ਕਿ ਜੇਕਰ ਬ੍ਰਿਟੇਨ ਸਰਕਾਰ ਦੀ ਇਸ ਦੌਰੇ ਪਿੱਛੇ ਕੋਈ ਮਨਜ਼ੂਰੀ ਨਹੀਂ ਹੈ ਤਾਂ ਫਿਰ ਬ੍ਰਿਟੇਨ ਦੀ ਹਾਈ ਕਮਿਸ਼ਨਰ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਦੌਰੇ ਬਾਰੇ ਲਿਖਿਆ, "ਮੀਰਪੁਰ ਤੋਂ ਸਲਾਮ, ਬ੍ਰਿਟੇਨ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਆਪਸੀ ਸਬੰਧਾਂ ਦਾ ਕੇਂਦਰ! 70 ਫ਼ੀਸਦੀ ਬ੍ਰਿਟਿਸ਼ ਪਾਕਿਸਤਾਨੀਆਂ ਦੀਆਂ ਜੜ੍ਹਾਂ ਮੀਰਪੁਰ ਵਿੱਚ ਹਨ, ਜਿਸ ਨਾਲ ਸਾਡਾ ਮਿਲ ਕੇ ਕੰਮ ਕਰਨਾ ਪ੍ਰਵਾਸੀ ਹਿੱਤਾਂ ਲਈ ਮਹੱਤਵਪੂਰਨ ਹੋ ਗਿ ਹੈ। ਤੁਹਾਡੀ ਮਹਿਮਾਨਨਿਵਾਜ਼ੀ ਲਈ ਧੰਨਵਾਦ!" ਮੀਰਪੁਰ ਪੀ.ਓ.ਕੇ. ਵਿੱਚ ਪੈਂਦਾ ਹੈ ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਵਿਵਾਦਿਤ ਇਲਾਕਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਜੂਨ ਵਿੱਚ ਜੇਨ ਮੈਰੀਅਟ ਨੂੰ ਪਾਕਿਸਤਾਨ ਵਿੱਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ, ਜਿਸ ਨਾਲ ਉਹ ਇਸਲਾਮਾਬਾਦ ਵਿੱਚ ਪਹਿਲੀ ਮਹਿਲਾ ਬ੍ਰਿਟਿਸ਼ ਰਾਜਦੂਤ ਬਣ ਗਈ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਨਦੀ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 12 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News