ਬ੍ਰਿਟੇਨ ਚੋਣਾਂ : ਭਾਰਤੀਆਂ ਨੂੰ ਖੁਸ਼ ਕਰਨ ''ਚ ਲੱਗੀਆਂ ਪਾਰਟੀਆਂ, ਹਿੰਦੀ ਗਾਣਾ ਵੀ ਕੀਤਾ ਲਾਂਚ

12/11/2019 9:24:00 AM

ਲੰਡਨ— ਵੀਰਵਾਰ ਨੂੰ ਬਿਟ੍ਰੇਨ 'ਚ ਆਮ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ 'ਚ ਭਾਰਤੀਆਂ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਇਸੇ ਲਈ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਬਕਾਇਦਾ ਹਿੰਦੀ 'ਚ ਗਾਣਾ ਲਾਂਚ ਕੀਤਾ ਹੈ। ਬ੍ਰਿਟੇਨ ਦੀ ਕੁੱਲ ਆਬਾਦੀ ਤਕਰੀਬਨ 6 ਕਰੋੜ ਹੈ। ਇਸ ਆਬਾਦੀ 'ਚ 2.5 ਫੀਸਦੀ ਭਾਰਤੀ ਹਨ। ਬ੍ਰੈਡਫਰਡ ਵਰਗੇ ਇਲਾਕਿਆਂ ਨੇ ਭਾਰਤੀਆਂ ਦਾ ਖਾਸ ਦਬਦਬਾ ਹੈ। ਇਸ ਲਈ ਉਨ੍ਹਾਂ ਨੂੰ ਖਾਸ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਜਲ੍ਹਿਆਂਵਾਲਾ ਬਾਗ ਅਤੇ 370 ਦੇ ਨਾਂ 'ਤੇ ਵੋਟ ਮੰਗ ਰਹੀ ਹੈ। ਵੀਰਵਾਰ ਨੂੰ ਸਾਬਕਾ ਸੰਸਦ ਮੈਂਬਰ ਸ਼ੈਲੇਸ਼ ਵਾਰਾ ਨੇ ਵੀਡੀਓ ਟਵੀਟ ਕੀਤਾ ਹੈ। ਇਸ 'ਚ ਹਿੰਦੀ ਗੀਤ ਸੁਣਾਈ ਦਿੰਦਾ ਹੈ ਅਤੇ ਜਾਨਸਨ ਨੂੰ ਜਿਤਾਉਣ ਅਤੇ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਨ ਦੇ ਵਿਰੋਧ 'ਚ ਕਈ ਗੱਲਾਂ ਸੁਣਾਈ ਦਿੰਦੀਆਂ ਹਨ। ਵੀਡਓ 'ਚ ਪੀ. ਐੱਮ. ਮੋਦੀ ਨਾਲ ਜਾਨਸਨ  ਦੀਆਂ ਤਸਵੀਰਾਂ ਵੀ ਹਨ। ਇਸ ਦੇ ਨਾਲ ਹੀ ਬ੍ਰਿਟੇਨ 'ਚ ਭਾਰਤੀ ਹਾਈਕਮਸ਼ਿਨਰ ਦੀ ਵੀ ਤਸਵੀਰ ਹੈ। ਗੀਤ ਦੇ ਬੋਲ ਹਨ-'ਜਾਗੋ....ਜਾਗੋ...ਜਾਗੋ, ਚੋਣਾਂ ਫਿਰ ਤੋਂ ਆਈਆਂ ਹਨ। ਬੋਰਿਸ ਨੂੰ ਜਿਤਾਉਣਾ ਹੈ ਦੇਸ਼ ਨੂੰ ਅੱਜ ਬਚਾਉਣਾ ਹੈ। ਕੁੱਝ ਕਰਕੇ ਅਸੀਂ ਦਿਖਾਉਣਾ ਹੈ।..' ਲੋਕਾਂ ਦਾ ਕਹਿਣਾ ਹੈ ਕਿ ਵੀਡੀਓ ਕਿਸੇ ਲੋਕਲ ਸਟੂਡੀਓ 'ਚ ਬਣਿਆ ਹੈ ਤਾਂਕਿ ਸਥਾਨਕ ਕਲਾਕਾਰਾਂ ਲਈ ਨੌਕਰੀਆਂ ਪੈਦਾ ਕੀਤੀ ਜਾ ਸਕਣ। ਵੀਡੀਓ 'ਚ ਕੁੱਝ ਲੋਕ ਮੰਦਰ 'ਚ ਲੇਬਰ ਪਾਰਟੀ ਦੇ ਖਿਲਾਫ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਇਸ ਵੀਡੀਓ 'ਚ ਇਹ ਕਿਹਾ ਜਾ ਰਿਹਾ ਹੈ ਕਿ ਲੇਬਰ ਪਾਰਟੀ ਆਉਣ 'ਤੇ ਹਿੰਦੂ-ਸਿੱਖ ਸੁਰੱਖਿਅਤ ਨਹੀਂ ਰਹਿਣਗੇ।

ਇਹ ਪਹਿਲਾ ਮੌਕਾ ਨਹੀਂ ਹੈ ਜਦ ਕਿਸੇ ਦੇਸ਼ ਦੀਆਂ ਚੋਣਾਂ 'ਚ ਭਾਰਤ ਦੀ ਚਰਚਾ ਹੋ ਰਹੀ ਹੈ। ਇਸ ਤੋਂ ਪਹਿਲਾਂ ਇਜ਼ਰਾਇਲ ਚੋਣਾਂ 'ਚ ਪ੍ਰਚਾਰ ਲਈ ਵੀ ਤਤਕਾਲੀਨ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਪੀ. ਐੱਮ. ਮੋਦੀ ਦੀਆਂ ਕਈ ਤਸਵੀਰਾਂ ਵਰਤੀਆਂ ਗਈਆਂ ਸਨ। ਅਮਰੀਕੀ ਚੋਣ ਪ੍ਰਚਾਰ ਸਮੇਂ ਵੀ ਇਕ ਵੀਡੀਓ ਵਾਇਰਲ ਹੋਇਆ ਸੀ , ਜਿਸ 'ਚ ਟਰੰਪ 'ਆਈ ਲਵ ਹਿੰਦੂ' ਕਹਿੰਦੇ ਦਿਖੇ ਸਨ।
ਇਨ੍ਹਾਂ ਮੁੱਦਿਆਂ ਨਾਲ ਭਾਰਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼-
ਬ੍ਰੈਡਫਰਡ ਦੇ ਰਾਕੇਸ਼ ਸ਼ਰਮਾ ਦੂਜੇ ਕਈ ਭਾਰਤੀਆਂ ਦੀ ਤਰ੍ਹਾਂ ਹੀ ਲੇਬਰ ਪਾਰਟੀ ਤੋਂ ਨਾਰਾਜ਼ ਹਨ। ਪਾਰਟੀ ਨੇ ਕਸ਼ਮੀਰ 'ਚ ਮਨੁੱਖੀ ਅਧਿਕਾਰੀ ਦੀ ਬਹਾਲੀ 'ਤੇ ਪ੍ਰਸਤਾਵ ਪਾਸ ਕੀਤਾ ਸੀ। ਉੱਥੇ ਹੀ ਜਾਨਸਨ ਨੇ ਸੰਸਦ 'ਚ ਕਿਹਾ ਸੀ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਉਸ 'ਚ ਦਖਲ ਨਹੀਂ ਦੇਣਾ ਚਾਹੀਦਾ । ਇਸ ਲਈ ਬਹੁਤ ਸਾਰੇ ਭਾਰਤੀ ਉਨ੍ਹਾਂ ਦੇ ਸਮਰਥਨ 'ਚ ਹੋ ਗਏ।
ਪਿਛਲੇ ਹਫਤੇ ਜਾਨਸਨ ਸਵਾਮੀਨਾਰਾਇਣ ਮੰਦਰ ਪੁੱਜੇ ਸਨ। ਇਸ ਨਾਲ ਵੀ ਉਨ੍ਹਾਂ ਦਾ ਭਾਰਤੀਆਂ ਪ੍ਰਤੀ ਝੁਕਾਅ ਦੇਖਣ ਨੂੰ ਮਿਲਿਆ ਸੀ। ਓਧਰ ਲੇਬਰ ਪਾਰਟੀ ਵੀ ਭਾਰਤੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਮੁਤਾਬਕ ਜੇਕਰ ਉਹ ਜਿੱਤਦੇ ਹਨ ਤਾਂ ਉਹ ਜਲ੍ਹਿਆਂਵਾਲਾ ਹੱਤਿਆਕਾਂਡ ਲਈ ਰਸਮੀ ਰੂਪ 'ਚ ਮੁਆਫੀ ਮੰਗਣਗੇ। ਇਸ ਨੇ ਸਕੂਲੀ ਸਿਲੇਬਸ 'ਚ ਬ੍ਰਿਟਿਸ਼ ਸੂਬੇ ਦੇ ਅੱਤਿਆਚਾਰਾਂ ਨੂੰ ਵੀ ਸ਼ਾਮਲ ਕਰਨ ਦੀ ਗੱਲ ਆਖੀ ਹੈ।


Related News